'ਫੋਰਸ-3' 'ਚ ਕੰਮ ਕਰਨਗੇ ਜਾਨ ਅਬਰਾਹਿਮ

Global News

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਜਾਨ ਅਬਰਾਹਿਮ ਫਿਲਮ 'ਫੋਰਸ-3' 'ਚ ਕੰਮ ਕਰਨ ਦੀ ਤਿਆਰੀ ਕਰ ਰਹੇ ਹਨ। ਜਾਨ ਇਸ ਵੇਲੇ ਆਪਣੀ ਆਉਣ ਵਾਲੀ ਫਿਲਮ 'ਰੌਕੀ ਹੈਂਡਸਮ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਜ਼ਿਕਰਯੋਗ ਹੈ ਕਿ ਫਿਲਮ ਦੇ ਪੋਸਟਰ ਅਤੇ ਟਰੇਲਰ ਨੂੰ ਪਸੰਦ ਕੀਤਾ ਜਾ ਰਿਹਾ ਹੈ। ਜਾਨ ਦੀ ਫਿਲਮ 'ਫੋਰਸ-2' ਵੀ ਰਿਲੀਜ਼ ਲਈ ਤਿਆਰ ਹੈ।


ਜਾਣਕਾਰੀ ਅਨੁਸਾਰ ਇਸ ਫਿਲਮ ਦੇ ਨਿਰਦੇਸ਼ਕ ਅਭਿਨੈ ਦਿਓ ਹਨ ਅਤੇ ਨਿਰਮਾਤਾ ਵਿਪੁੱਲ ਅਮਰਿਤ ਲਾਲ ਸ਼ਾਹ ਹਨ। ਇਹ ਫਿਲਮ ਫਿਲਮ 'ਫੋਰਸ' ਦਾ ਸੀਕਵਲ ਹੋਵੇਗਾ ਅਤੇ ਇਸ 'ਚ ਜਾਨ ਅਬਰਾਹਿਮ ਨਾਲ ਅਦਾਕਾਰਾ ਸੋਨਾਕਸ਼ੀ ਸਿਨਹਾ ਨਜ਼ਰ ਆਵੇਗੀ। ਚਰਚਾ ਹੈ ਕਿ 'ਫੋਰਸ-3' ਦੀ ਸਕਰਿਪਟ ਤਿਆਰ ਹੈ ਅਤੇ ਇਸ ਤੋਂ ਬਾਅਦ ਜਲਦੀ ਹੀ ਉਸ 'ਤੇ ਕੰਮ ਸ਼ੁਰੂ ਹੋ ਜਾਵੇਗਾ।