ਅਮਿਤਾਭ ਦੀ ਮੌਤ ਦੀ ਖਬਰ ਨੇ ਸਭ ਨੂੰ ਕੀਤਾ ਹੈਰਾਨ!

Global News

ਮੁੰਬਈ— ਹਾਲ ਹੀ 'ਚ ਕਈ ਲੋਕਾਂ ਨੂੰ ਫੇਸਬੁੱਕ ਅਤੇ ਵਟਸਐਪ 'ਤੇ ਇਹ ਮੈਸੇਜ ਆਇਆ ਕਿ ਸੁਪਰ ਸਟਾਰ ਅਮਿਤਾਭ ਬੱਚਨ ਦੀ ਮੌਤ ਹੋ ਗਈ ਹੈ। ਇਸ ਮੈਸੇਜ 'ਚ ਦੱਸਿਆ ਗਿਆ ਸੀ ਕਿ 23 ਫਰਵਰੀ ਨੂੰ ਸਵੇਰੇ 11 ਵਜੇ ਅਮਿਤਾਭ ਬੱਚਨ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਤੁਸੀਂ ਸਾਰੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ। ਟਾਈਮਜ਼ ਆਫ ਇੰਡੀਆ ਦੀ ਵੈੱਬਸਾਈਟ 'ਤੇ ਆਈਆਂ ਖਬਰਾਂ ਮੁਤਾਬਕ ਇਸ ਅਫਵਾਹ ਨੇ ਬਿਗ ਬੀ ਦੇ ਫੈਨਜ਼ ਨੂੰ ਚੰਗਾ ਪ੍ਰੇਸ਼ਾਨ ਕਰ ਦਿੱਤਾ ਅਤੇ ਇਸ ਤੋਂ ਬਾਅਦ ਅਮਿਤਾਭ ਦੇ ਬੁਲਾਰੇ ਤੱਕ ਨੂੰ ਇਹ ਬਿਆਨ ਦੇਣਾ ਪੈ ਗਿਆ ਕਿ ਉਹ ਬਿਲਕੁਲ ਠੀਕ ਹੈ ਅਤੇ ਆਪਣੇ ਪਰਿਵਾਰ ਨਾਲ ਖੁਸ਼ ਹਨ। 


ਵੈਸੇ ਇਸ ਤਰ੍ਹਾਂ ਦੀ ਅਫਵਾਹ ਦਾ ਸ਼ਿਕਾਰ ਹੋਣ ਵਾਲੇ ਅਮਿਤਾਭ ਬੱਚਨ ਕੋਈ ਪਹਿਲੀ ਹਸਤੀ ਨਹੀਂ ਹੈ। ਦਿਲੀਪ ਕੁਮਾਰ ਨੂੰ ਲੈ ਕੇ ਵੀ ਕੁਝ ਸਮਾਂ ਪਹਿਲਾਂ ਅਜਿਹੀ ਅਫਵਾਹ ਉੱਡੀ ਸੀ ਉਥੇ ਹੀ ਯੋ-ਯੋ ਹਨੀ ਸਿੰਘ, ਗੁਲ ਪਨਾਗ, ਲਤਾ ਮੰਗੇਸ਼ਕਰ ਨੂੰ ਲੈ ਕੇ ਵੀ ਅਜਿਹੀਆਂ ਅਫਵਾਹਾਂ ਸਨ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਹਾਲੀਵੁੱਡ 'ਚ ਰਿਹਾਨੀ, ਬ੍ਰਿਟਨੀ ਸਪੀਅਰਸ, ਜਾਨੀ ਡੇਪ, ਟਾਮ ਹੈਂਕਸ ਵੀ ਇਨ੍ਹਾਂ ਅਫਵਾਹਾਂ ਦਾ ਸ਼ਿਕਾਰ ਹੋ ਚੁੱਕੇ ਹਨ। ਅਸਲ 'ਚ ਅਜਿਹੇ ਸਮੇਂ 'ਚ ਜਦੋਂ ਇੰਟਰਨੈੱਟ ਅਤੇ ਨਵੀਂ ਤਕਨੀਕ ਸਾਡੀ ਲੋੜ ਬਣ ਗਈ ਹੈ, ਉਸ 'ਚ ਇਸ ਤਰ੍ਹਾਂ ਦੀ ਗਲਤ ਸੂਚਨਾਵਾਂ ਕਦੇ ਖਤਰਨਾਕ ਹੋ ਸਕਦੀ ਹੈ।