ਕੈਨੇਡਾ ''ਚ ਭਾਰਤੀ ਨੇ ਦਿਖਾਈ ''ਗੁੰਡਾਗਰਦੀ''!

Global News

ਟੋਰਾਂਟੋ— ਕੈਨੇਡਾ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਕਥਿਤ ਤੌਰ 'ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪਰਮਪਾਲ ਗਿੱਲ ਨਾਂ ਦੇ ਇਸ ਵਿਅਕਤੀ ਨੂੰ ਸੋਮਵਾਰ ਨੂੰ ਓਟਾਂਰੀਓ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਦਾ ਬਰੈਂਪਟਨ ਸ਼ਹਿਰ ਦੇ 20 ਸਾਲਾ ਨੌਜਵਾਨ ਨਾਲ ਕਥਿਤ ਤੌਰ 'ਤੇ ਕਾਰੋਬਾਰੀ ਵਿਵਾਦ ਹੈ।


'ਵਾਇਸਆਨਲਾਈਨ.ਕਾਮ' ਦੀ ਖ਼ਬਰ ਮੁਤਾਬਕ ਗਿੱਲ ਨੇ ਹਥਿਆਰ ਲਹਿਰਾ ਕੇ ਪੀੜਤ ਨੂੰ ਧਮਕੀਆਂ ਦਿੱਤੀਆਂ। ਓਟਾਂਰੀਓ ਦੀ ਪੀਲ ਰੀਜ਼ਨਲ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਗਿੱਲ ਨੂੰ ਕਲੇਡੋਨਾ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਘਟਨਾ ਦੀ ਕੋਈ ਵੀ ਜਾਣਕਾਰੀ ਹੈ ਤਾਂ ਤੁਰੰਤ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ।