ਸ਼੍ਰੀ ਲੰਕਾ ਸਰਕਾਰ ਦੋਸਤੀ ਦੇ ਰਾਹ ''ਤੇ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ : ਕੇਰੀ

Global News

ਵਾਸ਼ਿੰਗਟਨ— ਅਮਰੀਕਾ ਨੇ ਸ਼੍ਰੀ ਲੰਕਾ ਦੀ ਸਰਕਾਰ ਵਲੋਂ ਦੋਸਤੀ ਦੀਆਂ ਕੋਸ਼ਿਸ਼ਾਂ ਲਈ ਚੁੱਕੇ ਗਏ ਕਦਮਾਂ ਨੂੰ 'ਬੇਹੱਦ ਪ੍ਰਭਾਵਸ਼ਾਲੀ' ਦੱਸਦਿਆਂ ਸਿਫਤ ਕੀਤੀ ਹੈ। ਵਿਦੇਸ਼ ਮੰਤਰੀ ਕੇਰੀ ਨੇ ਆਪਣੇ ਸ਼੍ਰੀ ਲੰਕਾਈ ਸਮਰਵੀਰਾ ਨਾਲ ਹੋਈ ਇਕ ਸੰਯੁਕਤ ਸੰਵਾਦਦਾਤਾ ਸੰਮੇਲਨ ਵਿਚ ਕਿਹਾ,''ਮੈਂ ਸ਼੍ਰੀ ਲੰਕਾ ਦੀ ਸਰਕਾਰ ਨੂੰ ਦੋਸਤੀ ਦੀ ਰਾਹ 'ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਵਧਾਈ ਦੇਣਾ ਚਾਹੁੰਦਾ ਹਾਂ।'' ਕੇਰੀ ਨੇ ਕਿਹਾ,'' ਖੇਤਰੀ ਮੁੱਦਿਆਂ ਨਾਲ ਨਜਿੱਠਣ ਲਈ ਅਤੇ ਆਪਣੇ ਦੇਸ਼ ਵਿਚ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਮਹੱਤਵਪੂਰਨ ਹਨ। ਅਸੀਂ ਸੱਚੇ ਦਿਲ ਨਾਲ ਤੁਹਾਡਾ ਸੁਆਗਤ ਕਰਦੇ ਹਾਂ।'' ਸਮਰਵੀਰਾ ਅਮਰੀਕਾ ਅਤੇ ਸ਼੍ਰੀ ਲੰਕਾ ਦੀ ਰਣਨੀਤਕ ਗੱਲਬਾਤ ਵਿਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਆਏ ਹਨ। ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਵਿਚ ਤਰੱਕੀ ਹੋਈ ਹੈ।