ਨਾਈਜੀਰੀਆ ਫੌਜੀਆਂ ਨੇ ਬੋਕੋ ਹਰਾਮ ਦੇ 26 ਅੱਤਵਾਦੀਆਂ ਨੂੰ ਕੀਤਾ ਢੇਰ

Global News

ਅਬੂਜਾ— ਨਾਈਜੀਰੀਆ ਦੇ ਪੂਰਬ-ਉੱਤਰ ਰਾਜ ਬੋਰਨੋ ਵਿਚ ਫੌਜੀਆਂ ਨੇ 'ਅੱਤਵਾਦੀ ਸੰਗਠਨ ਬੋਕੋ ਹਰਾਮ' ਦੇ ਹਮਲੇ ਨੂੰ ਅਸਫਲ ਕਰ ਦਿੱਤਾ ਹੈ। ਬੋਕੋ ਹਰਾਮ ਦੇ 26 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਫੌਜ ਦੇ ਇਕ ਬੁਲਾਰੇ ਕਰਨਲ ਸਾਨੀ ਕੁਕਾਸ਼ੇਕਾ ਉਸਮਾਨ ਵਲੋਂ ਜਾਰੀ ਕੀਤੇ ਇਕ ਬਿਆਨ ਮੁਤਾਬਕ ਅੱਤਵਾਦੀਆਂ ਨੇ ਸੂਬੇ ਦੇ ਦਿਕਵਾ ਇਲਾਕੇ ਵਿਚ ਸਥਿਤ ਇਕ ਸ਼ਰਨਾਰਥੀ ਸ਼ਿਵਰ 'ਤੇ ਬੁੱਧਵਾਰ ਤੜਕੇ ਹਮਲੇ ਦੀ ਕੋਸ਼ਸ਼ ਕੀਤੀ।

 

ਇਸ ਦੌਰਾਨ ਉੱਥੇ ਫੌਜੀਆਂ ਦੀ ਉਨ੍ਹਾਂ ਨਾਲ ਝੜਪ ਹੋ ਗਈ। ਉਸਮਾਨ ਨੇ ਦੱਸਿਆ ਕਿ 3 ਫਿਦਾਇਨ ਔਰਤਾਂ ਨੇ ਸ਼ਿਵਰ ਵਿਚ ਜਾਣ ਦੀ ਕੋਸ਼ਸ਼ ਕੀਤੀ ਜੋ ਉਸ ਇਲਾਕੇ ਦੇ ਨੇੜੇ ਸਨ। ਫੌਜੀਆਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ। ਇਸ ਮਗਰੋਂ ਹਮਲਾਵਰਾਂ ਨੇ ਆਈ. ਈ. ਡੀ. ਵਿਚ ਵਿਸਫੋਟ ਕਰ ਦਿੱਤਾ। ਬਿਆਨ ਮੁਤਾਬਕ ਝੜਪ ਦੌਰਾਨ ਇਕ ਫੌਜੀ ਦੀ ਮੌਤ ਹੋ ਗਈ ਜਦ ਕਿ ਬੋਕੋ ਹਰਾਮ ਦੇ ਕਈ ਜ਼ਖਮੀ ਅੱਤਵਾਦੀ ਭੱਜਣ ਵਿਚ ਸਫਲ ਰਹੇ।