ਪਾਕਿਸਤਾਨ ਅਜੇ ਵੀ ਖੇਡ ਰਿਹਾ ਹੈ ਦੋਹਰਾ ਖੇਡ : ਅਮਰੀਕੀ ਸੰਸਦ ਮੈਂਬਰ

Global News

ਵਾਸ਼ਿੰਗਟਨ— ਅਮਰੀਕਾ ਦੇ ਵਿਸ਼ੇਸ਼ ਸੰਸਦ ਮੈਂਬਰਾਂ ਨੇ ਪਾਕਿਸਤਾਨ 'ਤੇ ਦੋਹਰਾ ਖੇਡ ਖੇਡਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਓਬਾਮਾ ਪ੍ਰਸ਼ਾਸਨ ਵਲੋਂ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ ਦੇਣ ਦੇ ਫੈਸਲੇ 'ਤੇ ਵੀ ਸਵਾਲ ਚੁੱਕਿਆ ਹੈ। 
 

ਸਦਨ ਦੀ ਵਿਦੇਸ਼ ਮਾਮਲਿਆਂ ਦੀ ਸਮਿਤੀ ਅਤੇ ਕਾਂਗਰਸ ਦੇ ਮੈਂਬਰ ਐਲੀਅਟ ਇੰਗੇਲ ਨੇ ਕਿਹਾ,''ਮੈਨੂੰ ਇਸ ਗੱਲ ਬਾਰੇ ਚਿੰਤਾ ਹੈ ਕਿ ਪਾਕਿਸਤਾਨ ਅੱਤਵਾਦ ਖਿਲਾਫ ਲੜਾਈ ਦਾ ਵੀ ਦੋਹਰਾ ਖੇਲ ਖੇਡ ਰਿਹਾ ਹੈ। ਪਾਕਿਸਕਤਾਨ ਭਾਰਤ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਵਿਚ ਅੱਤਵਾਦ ਨੂੰ ਸਮਰਥਨ ਦੇ ਰਿਹਾ ਹੈ।'' ਵਿਦੇਸ਼ ਮੰਤਰੀ ਜਾੱਨ ਕੇਰੀ ਤੋਂ ਇੰਗੇਲ ਨੇ ਪੁੱਛਿਆ,'' ਤਾਂ ਫਿਰ ਅਸੀਂ ਇਸ ਬਾਰੇ ਕੀ ਕਰ ਰਹੇ ਹਾਂ? ਸਾਡੀ ਮਦਦ ਕਿਵੇਂ ਇਹ ਗੱਲ ਸਾਬਿਤ ਕਰੇਗੀ ਕਿ ਸਾਡਾ ਸਹਿਯੋਗ ਸਹੀ ਹੈ ਕਿਉਂਕਿ ਅਜੇ ਤਕ ਇਹ ਜਾਣਕਾਰੀ ਨਹੀਂ ਹੈ ਕਿ ਪਾਕਿਸਕਤਾਨ ਨੇ ਸਾਰੇ ਅੱਤਵਾਦੀਆਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਹੈ ਜਾਂ ਨਹੀਂ।'' ਕੇਰੀ ਨੇ ਸਵਾਲ ਦਾ ਜਵਾਬ ਤਾਂ ਨਹੀਂ ਦਿੱਤਾ ਪਰ ਆਪਣੇ ਸੰਬੋਧਨ ਦੀ ਸ਼ੁਰੂਆਤ ਵਿਚ ਕਿਹਾ,'' ਅਮਰੀਕਾ  ਅੱਤਵਾਦ ਦਾ ਮੁਕਾਬਲਾ ਕਰਨ ਵਿਚ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਮਦਦ ਕਰ ਰਿਹਾ ਹੈ।'' ਉਨ੍ਹਾਂ ਕਿਹਾ ਕਿ ਵਿਕਰੀ ਤੋਂ ਪਹਿਲਾਂ ਇਹ ਨਿਸ਼ਚਿਤ ਕਰਨਾ ਚਾਹੀਦਾ ਸੀ ਕਿ ਪਾਕਿਸਤਾਨ ਅੱਤਵਾਦੀਆਂ ਵਿਰੁੱਧ ਕਾਰਵਾਈ ਕਰ ਰਿਹਾ ਹੈ ਜਾਂ ਨਹੀਂ? ਬੇਰਾ ਨੇ ਕਿਹਾ,''ਐੱਫ-16 ਜਹਾਜ਼ ਦੀ ਵਿਕਰੀ ਦੇ ਮੁੱਦੇ 'ਤੇ ਅਸੀਂ ਅੱਗੇ ਵਧਣ ਤੋਂ ਪਹਿਲਾਂ ਪਾਕਿਸਤਾਨ ਨੂੰ ਇਹ ਸਾਬਿਤ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ਵਿਚ ਅੱਤਵਾਦੀਆਂ ਖਿਲਾਫ ਠੋਸ ਕਦਮ ਚੁੱਕ ਰਿਹਾ ਹੈ। ਉਨ੍ਹਾਂ ਨੇ ਕਿਹਾ,'' ਪਾਕਿਸਤਾਨ ਨੇ ਹੁਣ ਤਕ ਹੱਕਾਨੀ ਨੈੱਟਵਰਕ ਅਤੇ ਲਸ਼ਕਰ ਵਰਗੇ ਸਮੂਹਾਂ ਖਿਲਾਫ ਕਾਰਵਾਈ ਦੀ ਇੱਛਾ ਨਹੀਂ ਦਿਖਾਈ। ਇਸ ਲਈ ਮੈਂ ਇਸ ਸਮੇਂ ਇਸ ਵਿਕਰੀ ਦੇ ਹੱਕ ਵਿਚ ਨਹੀਂ ਹਾਂ।'' 
 

ਬੇਰਾ ਨੇ ਕਿਹਾ ਕਿ ਜੇਕਰ ਅਸੀਂ ਵਿਕਰੀ ਕਰਦੇ ਵੀ ਹਾਂ ਤਾਂ ਵੀ ਐੱਫ-16 ਦੀ ਕੀਮਤ ਦਾ ਭਾਰ ਅਮਰੀਕੀ ਕਰ ਦਾਤਾਵਾਂ 'ਤੇ ਨਹੀਂ ਆਉਣਾ ਚਾਹੀਦਾ। ਜੇਕਰ ਪਾਕਿਸਤਾਨ ਜਹਾਜ਼ ਖ੍ਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੀ ਕੀਮਤ ਦੇਣੀ ਪਵੇਗੀ।