ਕੰਸਾਸ ਵਿਚ ਗੋਲੀਬਾਰੀ, ਦੋਸ਼ੀ ਸਮੇਤ 7 ਲੋਕਾਂ ਦੀ ਮੌਤ ਅਤੇ ਹੋਰ 30 ਜ਼ਖਮੀ

Global News

ਕੰਸਾਸ— ਕੰਸਾਸ ਵਿਚ ਇਕ ਬੰਦੂਕਧਾਰੀ ਨੇ ਘਾਹ ਕੱਟਣ ਵਾਲੀਆਂ ਮਸ਼ੀਨਾਂ ਬਣਾਉਣ ਵਾਲੀ ਫੈਕਟਰੀ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 30 ਲੋਕ ਜ਼ਖਮੀ ਹੋ ਗਏ ਹਨ। ਸੂਤਰਾਂ ਮੁਤਾਬਕ ਇਕ ਬੰਦੂਕਧਾਰੀ ਨੇ ਫੈਕਟਰੀ ਵਿਚ ਅੰਦਰ ਜਾਂਦੇ ਸਮੇਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ 3 ਸਥਾਨਾਂ 'ਤੇ ਗੋਲੀਬਾਰੀ ਕੀਤੀ। 
 

ਹਾਰਵੇ ਕਾਊਂਟੀ ਸ਼ੇਰਿਫ ਟੀ ਵਾਲਟਨ ਨੇ ਦੱਸਿਆ,'' ਪੁਲਸ ਵਲੋਂ ਬੰਦੂਕਧਾਰੀ ਨੂੰ ਵੀ ਮਾਰ ਦਿੱਤਾ ਗਿਆ ਹੈ। ਉਹ ਐਕਸੇਲ ਦਾ ਕਰਮਚਾਰੀ ਸੀ। ਉਸਦਾ ਨਾਮ ਸੇਡ੍ਰਿਕ ਫੋਰਡ ਸੀ ਅਤੇ ਉਸਦੀ ਉਮਰ 38 ਸਾਲ ਸੀ।'' 
 

ਸੂਤਰਾਂ ਮੁਤਾਬਕ ਉਸਨੇ ਪਹਿਲਾਂ ਇਕ ਔਰਤ ਨੂੰ ਗੋਲੀ ਮਾਰੀ ਅਤੇ ਫਿਰ ਦੋ ਹੋਰ ਵਿਅਕਤੀਆਂ ਨੂੰ ਮਾਰਿਆ। ਉਸਨੇ ਇਕ ਵਿਅਕਤੀ ਦੇ ਮੋਢੇ ਅਤੇ ਦੂਜੇ ਦੇ ਪੈਰ 'ਤੇ ਗੋਲੀਆਂ ਚਲਾਈਆਂ। ਵਾਲਟਨ ਨੇ ਦੱਸਿਆ,'' ਅਸੀਂ ਇਹ ਪਤਾ ਲਗਾਉਣਾ ਚਾਹੁੰਦੇ ਹਾਂ ਕਿ ਇਸ ਘਟਨਾ ਦੇ ਪਿੱਛੇ ਕੀ ਕਾਰਨ ਸੀ? ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਇਕ ਵਿਅਕਤੀ ਨੇ ਦੱਸਿਆ ਕਿ ਗੋਲੀਬਾਰੀ ਸਮੇਂ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਭੱਜਣਾ ਸ਼ੁਰੂ ਕੀਤਾ। ਉਸ ਕੋਲ ਏ. ਕੇ .47 ਬੰਦੂਕ ਸੀ। ਇਹ ਘਟਨਾ ਬਹੁਤ ਦਰਦਨਾਕ ਸੀ। ਜ਼ਖਮੀ ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।