ਪਠਾਨਕੋਟ ਅੱਤਵਾਦੀ ਹਮਲਾ, ਪਾਕਿਸਤਾਨ ਵਿਰੁੱਧ ਮਿਲੇ ਪੱਕੇ ਸਬੂਤ

Global News

ਨਵੀਂ ਦਿੱਲੀ — ਪਠਾਨਕੋਟ ਅੱਤਵਾਦੀ ਹਮਲੇ ਦੇ ਮਾਮਲੇ 'ਚ ਜਾਂਚ ਕਰ ਰਹੀ ਟੀਮ ਨੂੰ ਕੌਮਾਂਤਰੀ ਸਰਹੱਦ ਦੇ ਕੋਲ ਸਿੰਬਲ 'ਚ ਪਾਕਿਸਤਾਨ ਦੇ ਲੇਬਲ ਵਾਲੇ ਦੁੱਧ ਦੇ ਪੈਕਟ ਮਿਲੇ ਹਨ। ਇਨ੍ਹਾਂ ਦੁੱਧ ਦੇ ਪੈਕਟਾਂ ਨੂੰ ਐਨ. ਆਈ. ਏ. ਦੇ ਹਵਾਲੇ ਕਰ ਦਿੱਤੇ ਗਏ ਹਨ। ਜੋ ਹੁਣ ਜਾਂਚ ਲਈ ਫੋਰੇਂਸਿਕ ਲੈਬ ਲਈ ਭੇਜੇ ਦਿੱਤੇ ਗਏ ਹਨ।  ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪੈਕਟਾਂ 'ਤੇ 'ਮੇਡ ਇਨ ਕਰਾਚੀ' ਲਿਖਿਆ ਹੋਇਆ ਸੀ।

 

ਦੁੱਧ ਦੇ ਪੈਕਟਾਂ ਤੋਂ ਇਲਾਵਾ ਸ਼ਾਹੀ ਪਨੀਰ, ਚਿਕਨ, ਦਾਲ ਫ੍ਰਾਈ  ਅਤੇ ਲਾਹੌਰੀ ਛੋਲੇ ਸਮੇਤ ਕਈ ਤਰ੍ਹਾਂ ਦੇ ਖਾਣੇ ਦੇ ਸਾਮਾਨ ਦੇ ਪੈਕਟ ਵੀ ਜਾਂਚ ਕਰ ਰਹੀ ਟੀਮ ਦੇ ਹੱਥ ਲੱਗੇ ਹਨ। ਜਾਂਚ ਕਮੇਟੀ ਨੂੰ ਜੋ ਦੁੱਧ ਦੇ ਪੈਕਟ ਮਿਲੇ ਹਨ ਉਨ੍ਹਾਂ 'ਤੇ ਉਤਪਾਦ ਦੀ ਮਿਤੀ 16 ਨਵੰਬਰ ਅਤੇ ਖਤਮ ਸਮਾਂ ਮਿਆਦ 8 ਫਰਵਰੀ 2016 ਲਿਖੀ ਹੋਈ ਸੀ। ਜਾਂਚ ਕਰ ਰਹੇ ਅਧਿਕਾਰੀਆਂ ਅਨੁਸਾਰ ਅੱਤਵਾਦੀਆਂ ਦੇ 31 ਦਸੰਬਰ ਨੂੰ ਇਥੇ ਪਹੁੰਚੇ ਹੋਣ ਦਾ ਸ਼ੱਕ ਹੈ ਅਤੇ ਬੀ. ਐਸ. ਐਫ. ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਤੋਂ ਬਾਅਦ ਅੱਗੇ ਵਧੇ ਹੋਣਗੇ।