ਵਿਦਿਆਰਥੀ ਨੇ ਲਗਾਈ ਫਾਂਸੀ, 4 ਪੇਜ਼ਾਂ ਦੇ ਸੁਸਾਈਡ ਨੋਟ ''ਚ ਲਿਖਿਆ ਦਰਦ

Global News

ਲਖਨਊ— ਇੱਥੋਂ ਦੇ ਮਡਿਆਂਵ ਖੇਤਰ 'ਚ ਇਕ ਵਿਦਿਆਰਥੀ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਉਸ ਕੋਲੋਂ ਮਿਲੇ ਸੁਸਾਈਡ ਨੋਟ 'ਚ ਅਧਿਆਪਕ 'ਤੇ ਉਤਪੀੜਨ ਦਾ ਦੋਸ਼ ਲਗਾਇਆ ਹੈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਮੂਲ ਰੂਪ ਨਾਲ ਆਜਮਗੜ੍ਹ ਵਾਸੀ ਲੋਕੇਸ਼ ਮਿਸ਼ਰਾ (23) ਨਾਮੀ ਵਿਦਿਆਰਥੀ ਇੱਥੇ ਸ਼੍ਰੀਨਗਰ ਮੁਹੱਲੇ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਲੋਕੇਸ਼ ਦੀ ਲਾਸ਼ ਸ਼ੁੱਕਰਵਾਰ ਨੂੰ ਉਸ ਦੇ ਕਮਰੇ 'ਚ ਪੱਖੇ ਨਾਲ ਲਟਕੀ ਮਿਲੀ। 


ਉਹ ਇੱਥੇ ਇਕ ਨਿੱਜੀ ਕਾਲਜ 'ਚ ਬੀ.ਕਾਮ ਤੀਜੇ ਸਾਲ ਦਾ ਵਿਦਿਆਰਥੀ ਸੀ। ਵਿਦਿਆਰਥੀ ਕੋਲੋਂ ਮਿਲੇ ਸੁਸਾਈਡ ਨੋਟ 'ਚ ਸੀਨੀਅਰ ਅਧਿਆਪਕ ਦੀਪਕ 'ਤੇ ਉਤਪੀੜਨ ਦਾ ਦੋਸ਼ ਲਗਾਇਆ ਹੈ। ਵਿਦਿਆਰਥੀ ਨੇ ਸੁਸਾਈਡ ਨੋਟ 'ਚ ਲਿਖਿਆ ਕਿ ਮੈਂ ਮਰਨਾ ਨਹੀਂ ਚਾਹੁੰਦਾ ਪਰ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਭਈਆ ਮੇਰੇ ਸੁਸਾਈਡ ਕਰਨ ਕਾਰਨ ਸਿਰਫ ਮੇਰੇ ਬਰਾਂਚ ਦੇ ਐੱਚ.ਓ.ਡੀ. ਦੀਪਕ ਅਸਰਾਨੀ ਹੈ। ਇਸ ਮਾਮਲੇ 'ਚ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਅਧਿਆਪਕ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਸ ਨੇ ਦੋਸ਼ੀ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।