ਆਪਣੇ ਮੰਤਰੀਆਂ ਨਾਲ ਰਣਨੀਤੀ ਬਣਾਉਣਗੇ ਮੋਦੀ

Global News

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਸਦ 'ਚ ਸਰਕਾਰ ਦੀ ਰਣਨੀਤੀ ਦੀ ਸਮੀਖਿਆ ਕਰਨ ਲਈ ਪ੍ਰਧਾਨ ਮੰਤਰੀ ਆਪਣੇ ਮੰਤਰੀਆਂ ਨਾਲ ਤਕਰੀਬਨ 10 ਵਜੇ ਬੈਠਕ ਕਰਨ ਵਾਲੇ ਹਨ। ਦੂਜੇ ਪਾਸੇ ਸੰਸਦ 'ਚ ਸਰਕਾਰ ਅਤੇ ਵਿਰੋਧੀ ਧਿਰ 'ਚ ਚੱਲ ਰਹੇ ਗਤੀਰੋਧ ਨੂੰ ਦੂਰ ਕਰਨ ਦੀ ਕੋਸ਼ਿਸ਼ ਲਈ ਲੋਕ ਸਭਾ ਸਪੀਕਰ ਸਮਿੱਤਰਾ ਮਹਾਜ਼ਨ ਨੇ ਵੀ ਸਾਰੇ ਵੱਡੇ ਨੇਤਾਵਾਂ ਨੂੰ ਆਪਣੇ ਘਰ ਦੁਪਹਿਰ ਦੇ ਖਾਣੇ ਲਈ ਸੱਦਾ ਭੇਜਿਆ ਹੈ।

 

 ਮੁੱਖ ਵਿਰੋਧੀ ਧਿਰ ਕਾਂਗਰਸ ਨੇ ਵੀ ਸਰਕਾਰ ਨਾਲ ਢੁੱਕਵੀਂ ਬਹਿਸ ਲਈ ਆਪਣੇ ਸੰਸਦ ਮੈਂਬਰਾਂ ਦੀ ਸਵੇਰੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਸਰਕਾਰ ਨੂੰ ਘੇਰਨ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਬੈਠਕ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ।