ਜੇ. ਐਨ. ਯੂ. ਦੇ ਸਾਬਕਾ ਪ੍ਰਫੈਸਰ ਨੇ ਵਾਪਸ ਕੀਤਾ ਪੁਰਸਕਾਰ

Global News

ਨਵੀਂ ਦਿੱਲੀ — ਜੇ. ਐਨ. ਯੂ. ਦੇ ਸਾਬਕਾ ਪ੍ਰਫੈਸਰ ਚਮਨ ਲਾਲ ਨੇ ਜੇ. ਐਨ. ਯੂ. ਵਿਵਾਦ ਮਾਮਲੇ 'ਚ ਸਰਕਾਰ ਦੇ ਕੰਮ ਕਰਨ ਦੇ ਤੌਰ -ਤਰੀਕੇ ਦੇ ਵਿਰੋਧ 'ਚ ਆਪਣਾ ਸਾਹਿਤਕ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਜੇ. ਐਨ. ਯੂ ਕੰਪਲੈਕਸ 'ਚ 9 ਫਰਵਰੀ ਨੂੰ ਹੋਏ ਇੱਕ ਪ੍ਰੋਗਰਾਮ 'ਚ ਕਨ੍ਹੱਈਆ ਕੁਮਾਰ ਸਮੇਤ ਪੰਜ ਹੋਰ ਵਿਦਿਆਰਥੀਆਂ 'ਤੇ ਦੇਸ਼ ਧ੍ਰੋਹ ਦੋਸ਼ ਦੇ ਤਹਿਤ ਪੁਲਸ ਨੇ ਕੇਸ ਦਰਜ ਕੀਤਾ ਸੀ ਅਤੇ ਇਸ ਮਾਮਲੇ 'ਚ ਕਨੱ੍ਹਈਆ ਕੁਮਾਰ ਕਾਫੀ ਦਿਨਾਂ ਤੋਂ ਜੇਲ 'ਚ ਬੰਦ ਹੈ। ਇਸ ਮਾਮਲੇ ਨੂੰ ਲੈ ਕੇ ਸਾਬਕਾ ਪ੍ਰੋਫੈਸਰ ਨੇ ਯੂਨੀਵਰਸਿਟੀ 'ਚ ਚਲ ਰਹੇ ਵਿਵਾਦ ਵਿਚਕਾਰ ਆਪਣਾ ਪੁਰਸਕਾਰ ਮਨੁੱਖੀ ਸਾਧਨ ਵਿਕਾਸ ਮੰਤਰਾਲੇ ਨੂੰ ਭੇਜ ਦਿੱਤਾ ਹੈ।

 

ਸਾਬਕਾ ਪ੍ਰਫੈਸਰ ਵੱਲੋਂ ਜੇ. ਐਨ. ਯੂ. ਦੇ ਚਾਂਸਲਰ ਨੂੰ ਲਿਖੀ ਇੱਕ ਚਿੱਠੀ 'ਚ ਕਿਹਾ, '' ਮੈਂ ਆਪਣਾ ਪੁਰਸਕਾਰ, ਪ੍ਰਸੰਸਾ ਪੱਤਰ ਅਤੇ 50,000 ਰੁਪਏ ਨਗਦ ਵਾਪਸ ਕਰਨ ਦਾ ਫੈਸਲਾ ਕੀਤਾ ਹੈ ਜੋ ਮੈਨੂੰ 2003 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 'ਗੈਰ-ਹਿੰਦੀ ਭਾਸ਼ਾ ਖੇਤਰ ਦੇ ਲੇਖਕ' ਲਈ ਦਿੱਤਾ ਗਿਆ ਸੀ। ਇਸ ਚਿੱਠੀ 'ਚ ਉਨ੍ਹਾਂ ਲਿਖਿਆ ਕਿ ਜੇ. ਐਨ. ਯੂ ਦੇ ਵਿਦਿਆਰਥੀ ਆਗੂ ਕਨੱ੍ਹਈਆ ਕੁਮਾਰ ਸਮੇਤ ਹੋਰ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਕੇ ਮੀਡੀਆ ਦੇ ਜ਼ਰੀਏ ਦੇਸ਼ ਧ੍ਰੋਹੀ ਘੋਸ਼ਿਤ ਕਰਨ ਦੇ ਮਾਮਲੇ 'ਚ ਆਪਣਾ ਪੁਰਸਕਾਰ ਵਾਪਸ ਕਰਨ ਦਾ ਕਦਮ ਚੁੱਕਿਆ ਹੈ।