ਵਿਜੈ ਮਾਲਿਆ ਨੇ ਦਿੱਤਾ ਯੂਨਾਈਟਿਡ ਸਿਪਰਿਟਸ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ

Global News

ਨਵੀਂ ਦਿੱਲੀ — ਯੂ. ਬੀ. ਗਰੁੱਪ ਦੇ ਚੇਅਰਮੈਨ ਵਿਜੈ ਮਾਲਿਆ ਨੇ ਯੂਨਾਈਟਿਡ ਸਿਪਰਿਟਸ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਸਾਲ ਅਪ੍ਰੈਲ 'ਚ ਯੂ. ਐਸ. ਐਲ ਦੇ ਬੋਰਡ ਆਫ ਡਾਇਰੈਕਟਰ ਨੇ ਮਾਲਿਆ ਨੂੰ ਬੋਰਡ ਤੋਂ ਅਸਤੀਫਾ ਦੇਣ ਲਈ ਕਿਹਾ ਸੀ, ਪਰ ਉਹ ਲਗਾਤਾਰ ਟਾਲ-ਮਟੋਲ ਕਰਦੇ ਆ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਸ਼ਰਾਬ ਬਣਾਉਣ ਵਾਲੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ 'ਚ ਵਿੱਤੀ ਹੇਰਾ-ਫੇਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ  ਬੋਰਡ ਆਫ ਡਾਇਰੈਕਟਰ ਨੂੰ ਮਾਲਿਆ ਨੂੰ ਹਟਾਉਣ ਦਾ ਫੈਸਲਾ ਕਰਨਾ ਪਿਆ।

 

ਹਾਲਾਂਕਿ. ਮਾਲਿਆ ਨੇ ਕਿਹਾ ਕਿਹਾ ਕਿ ਹਾਲ ਹੀ 'ਚ ਆਪਣੇ 60 ਸਾਲ ਪੂਰੇ ਕਰ ਲਏ ਹਨ। ਅਜਿਹੇ 'ਚ ਉਹ ਆਪਣੇ ਬੱਚਿਆ ਨਾਲ ਇੰਗਲੈਂਡ 'ਚ ਸਮਾਂ ਗੁਜ਼ਾਰਨਾਂ ਚਾਹੁੰਦੇ ਹਨ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਹੁਣ ਖੁਦ ਦੇ ਬਾਰੇ 'ਚ ਦੋਸ਼ਾਂ ਅਤੇ ਡਿਆਜਿਉ ਪੀ. ਐਲ. ਸੀ. ਅਤੇ ਯੂਨਾਈਟਿਡ ਸਪਿਰਿਟਸ ਦੇ ਨਾਲ ਆਪਣੇ ਸੰਬੰਧਾਂ ਨੂੰ ਲੈ ਕੇ ਬਣੀ ਖਿੱਚੋਤਾਣ ਨੂੰ ਵਿਰਾਮ ਦੇਣ ਦਾ ਸਮਾਂ ਆ ਗਿਆ ਹੈ। ਇਸ ਲਈ ਮੈਂ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।