ਵਿਜੇਂਦਰ ਦਾ ਪਹਿਲਾ ਖਿਤਾਬੀ ਮੁਕਾਬਲਾ 11 ਜੂਨ ਨੂੰ

Global News

ਨਵੀਂ ਦਿੱਲੀ- ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਪਹਿਲਾ ਪੇਸ਼ੇਵਰ ਖਿਤਾਬੀ ਮੁਕਾਬਲਾ 11 ਜੂਨ ਨੂੰ ਇਥੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਹੋ ਸਕਦਾ ਹੈ ਤੇ ਇਸ ਨੂੰ ਮਨਜ਼ੂਰੀ ਦੇਣ ਵਾਲੀ ਸੰਸਥਾ ਵਿਸ਼ਵ ਮੁੱਕੇਬਾਜ਼ੀ ਸੰਗਠਨ (ਡਬਲਯੂ. ਬੀ. ਓ.) ਨੇ ਵਾਅਦਾ ਕੀਤਾ ਹੈ ਕਿ ਇਹ ਇਤਿਹਾਸਕ ਹੋਵੇਗਾ। ਪੇਸ਼ੇਵਰ ਸਰਕਟ ਵਿਚ ਵਿਜੇਂਦਰ ਨੇ ਹੁਣ ਤਕ ਸਿਰਫ 3 ਮੁਕਾਬਲੇ ਖੇਡੇ ਹਨ ਤੇ ਜਿਨ੍ਹਾਂ ਵਿਚ ਉਸ ਨੇ ਨਾਕਆਊਟ 'ਚ ਜਿੱਤ ਦਰਜ ਕੀਤੀ ਹੈ। ਉਹ ਡਬਲਯੂ. ਬੀ. ਓ. ਮਿਡਲਵੇਟ ਜਾਂ ਸੁਪਰ ਮਿਡਲਵੇਟ ਖਿਤਾਬ ਲਈ ਲੜੇਗਾ। ਉਸਦੇ ਵਿਰੋਧੀ 'ਤੇ ਫੈਸਲਾ ਅਗਲੇ ਕੁਝ ਹਫਤਿਆਂ ਵਿਚ ਕੀਤਾ ਜਾਵੇਗਾ।


ਵਿਜੇਂਦਰ ਨੇ ਪੀ. ਟੀ. ਆਈ. ਨਾਲ ਕਿਹਾ, ''ਇਹ ਉਸਦੇ ਲਈ ਆਪਣੇ ਪਹਿਲੇ ਖਿਤਾਬ ਲਈ ਲੜਨ ਦਾ ਸਹੀ ਸਮਾਂ ਹੈ। ਅਸਲ ਵਿਚ ਇਹ ਨਿਸ਼ਚਿਤ ਤੌਰ 'ਤੇ ਵਿੱਤੀ ਰੂਪ ਨਾਲ ਵੀ ਸਹੀ ਸਮਾਂ ਹੈ, ਕਿਉਂਕਿ ਸਾਡਾ ਮੰਨਣਾ ਹੈ ਕਿ ਉਸਦੇ ਲਈ ਭਾਰਤ ਵਿਚ ਲੜਨਾ ਬਹੁਤ ਵੱਡੀ ਗੱਲ ਹੋਵੇਗੀ। ਜੂਨ ਦੇ ਮੁਕਾਬਲੇ ਤੋਂ ਪਹਿਲਾਂ ਉਸ ਨੂੰ ਬ੍ਰਿਟੇਨ ਵਿਚ ਤਿੰਨ ਮੁਕਾਬਲੇ ਕਰਨੇ ਹਨ। ਇਨ੍ਹਾਂ ਵਿਚੋਂ ਪਹਿਲਾ 12 ਮਾਰਚ ਨੂੰ ਲਿਵਰਪੂਲ ਵਿਚ, ਫਿਰ 2 ਅਪ੍ਰੈਲ ਤੇ 30 ਅਪ੍ਰੈਲ ਨੂੰ ਹੋਵੇਗਾ। ਕੁਝ ਸਮੇਂ ਦੇ ਆਰਾਮ ਤੋਂ ਬਾਅਦ ਇਹ ਜਾਂ ਤਾਂ ਡਬਲਯੂ. ਬੀ. ਓ. ਮਿਡਲਵੇਟ ਜਾਂ ਸੁਪਰ ਮਿਡਲਵੇਟ ਖਿਤਾਬ ਲਈ ਲੜੇਗਾ।