ਸੋਸ਼ਲ ਸਾਈਟਾਂ 'ਤੇ ਵਾਇਰਲ ਹੋਇਆ ਰੇਸ਼ਮ ਅਨਮੋਲ ਦਾ 'ਚੇਤੇ ਕਰਦਾ' ਗੀਤ

Global News

ਜਲੰਧਰ : ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇਕ ਗੀਤ 'ਚੇਤੇ ਕਰਦਾ' ਦੇ ਬੋਲ ਸਹਿਜ ਸੁਭਾਅ ਗਾ ਕੇ ਯੂ-ਟਿਊਬ ਅਤੇ ਫੇਸਬੁੱਕ 'ਤੇ ਪਾਏ ਤਾਂ ਕੁਝ ਹੀ ਘੰਟਿਆਂ ਵਿਚ ਹਜ਼ਾਰਾਂ ਵਿਊ ਮਿਲਣ ਅਤੇ ਸੈਂਕੜੇ ਕੁਮੈਂਟਸ ਆਉਣ 'ਤੇ ਉਸ ਨੇ ਇਸ ਨੂੰ ਤਿਆਰ ਕਰਨ ਦਾ ਖੜ੍ਹੇ ਪੈਰ ਹੀ ਮਨ ਬਣਾ ਲਿਆ, ਜੋ ਕਿ ਹੁਣ ਰਿਲੀਜ਼ ਹੁੰਦੇ ਸਾਰ ਸੁਪਰ ਹਿੱਟ ਗੀਤਾਂ ਦੀ ਕਤਾਰ ਵਿਚ ਆ ਗਿਆ ਹੈ। ਯੂ-ਟਿਊਬ ਉਪਰ ਇਸ ਗੀਤ ਦੇ ਵਿਊ ਇਕ ਮਿਲੀਅਨ ਲਾਗੇ ਪਹੁੰਚ ਚੁੱਕੇ ਹਨ। ਗੀਤਕਾਰ ਤੇ ਪੇਸ਼ਕਾਰ ਬੰਟੀ ਬੈਂਸ ਦੇ ਦੱਸਣ ਅਨੁਸਾਰ ਗੀਤ ਦੇ ਬੋਲ ਕੱਦੋਂ ਨਵਦੀਪ ਨੇ ਲਿਖੇ ਹਨ, ਜਦਕਿ ਸੰਗੀਤ ਦਾ ਜਾਦੂ ਦੇਸੀ ਕ੍ਰਿਊ ਨੇ ਚਲਾਇਆ ਹੈ।


ਬੰਟੀ ਬੈਂਸ ਪ੍ਰੋਡਕਸ਼ਨਸ ਹੇਠ ਸਪੀਡ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੇ ਗਏ ਇਸ ਸਿੰਗਲ ਟਰੈਕ ਦਾ ਵੀਡੀਓ ਤੇਜੀ ਸੰਧੂ ਨੇ ਬਹੁਤ ਹੀ ਖੂਬਸੂਰਤੀ ਨਾਲ ਬਣਾਇਆ ਹੈ। ਬੰਟੀ ਬੈਂਸ ਨੇ ਕਿਹਾ ਕਿ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਸੋਸ਼ਲ ਸਾਈਟਾਂ 'ਤੇ ਮਿਲੇ ਹੁੰਗਾਰੇ ਨੇ ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਹਿੱਟ ਨਹੀਂ ਸੁਪਰ ਹਿੱਟ ਹੋਵੇਗਾ ਅਤੇ ਸਮੁੱਚੀ ਟੀਮ ਆਪਣੀ ਮਿਹਨਤ ਤੇ ਨਤੀਜੇ ਤੋਂ ਸੰਤੁਸ਼ਟ ਹੈ।