'ਲਵ ਪੰਜਾਬ' ਦੇ ਟਰੇਲਰ ਨੂੰ ਯੂਟਿਊਬ 'ਤੇ ਮਿਲ ਰਿਹੈ ਭਰਵਾਂ ਹੁੰਗਾਰਾ

Global News

ਜਲੰਧਰ— 20 ਫਰਵਰੀ ਨੂੰ ਰਿਲੀਜ਼ ਹੋਏ ਪੰਜਾਬੀ ਫਿਲਮ 'ਲਵ ਪੰਜਾਬ' ਦੇ ਟਰੇਲਰ ਨੇ ਯੂਟਿਊਬ 'ਤੇ ਹੁਣ ਤਕ 8 ਲੱਖ ਤੋਂ ਵੱਧ ਵਿਊ ਹਾਸਲ ਕਰ ਲਏ ਹਨ। ਹੋਣ ਵੀ ਕਿਉਂ ਨਾ, ਟਰੇਲਰ ਹੈ ਹੀ ਇੰਨਾ ਮਜ਼ੇਦਾਰ। ਇਸ ਫਿਲਮ 'ਚ ਅਮਰਿੰਦਰ ਗਿੱਲ ਤੇ ਸਰਗੁਨ ਮਹਿਤਾ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ। ਦੋਵੇਂ ਫਿਲਮ 'ਚ ਪਤੀ-ਪਤਨੀ ਦੀ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਦਾ ਇਕ ਬੱਚਾ ਵੀ ਹੈ। ਫਿਲਮ ਦਾ ਟਰੇਲਰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਇਕ ਪਰਿਵਾਰ ਦੀਆਂ ਕਦਰਾਂ-ਕੀਮਤਾਂ ਤੇ ਪੰਜਾਬ ਦੇ ਸੱਭਿਆਚਾਰ ਦੇ ਆਲੇ-ਦੁਆਲੇ ਰੱਖਿਆ ਗਿਆ ਹੈ।
 

ਉਂਝ ਅਮਰਿੰਦਰ ਗਿੱਲ ਦੀਆਂ ਲੰਘੀਆਂ ਦੋ ਫਿਲਮਾਂ 'ਗੋਰਿਆਂ ਨੂੰ ਦਫਾ ਕਰੋ' ਤੇ 'ਅੰਗਰੇਜ਼' ਵੀ ਆਪਣੇ ਵੱਖਰੇ ਵਿਸ਼ੇ ਕਾਰਨ ਸੁਪਰਹਿੱਟ ਰਹੀਆਂ ਸਨ। ਇਨ੍ਹਾਂ 'ਚੋਂ ਇਕ ਫਿਲਮ 'ਅੰਗਰੇਜ਼' 'ਚ ਸਰਗੁਨ ਮਹਿਤਾ ਪਹਿਲਾਂ ਵੀ ਅਮਰਿੰਦਰ ਗਿੱਲ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਹੈ। ਟਰੇਲਰ ਨੂੰ ਮਿਲ ਰਹੇ ਭਰਪੂਰ ਪਿਆਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ 'ਅੰਗਰੇਜ਼' ਦਾ ਰਿਕਾਰਡ ਵੀ ਤੋੜੇਗੀ। ਫਿਲਮ ਇਸੇ ਸਾਲ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।