ਮਹਾਤਮਾ ਗਾਂਧੀ, ਸਚਿਨ ਤੇਂਦੁਲਕਰ, ਰਜਨੀਕਾਂਤ ਤੇ ਯਸ਼ ਚੋਪੜਾ ਦੇ ਫੈਨ ਹਨ ਸ਼ਾਹਰੁਖ

Global News

ਮੁੰਬਈ— ਅਭਿਨੇਤਾ ਸ਼ਾਹਰੁਖ ਖਾਨ ਨੇ ਆਪਣੀ ਫਿਲਮ 'ਫੈਨ' ਦੇ ਗੀਤ ਨੂੰ ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਕਰਦੇ ਹੋਏ ਕਿਹਾ ਕਿ ਇਹ ਗੀਤ ਉਨ੍ਹਾਂ ਦੇ ਆਦਰਸ਼ ਮਹਾਤਮਾ ਗਾਂਧੀ, ਸਚਿਨ ਤੇਂਦੁਲਕਰ, ਰਜਨੀਕਾਂਤ ਅਤੇ ਯਸ਼ ਚੋਪੜਾ ਨੂੰ ਸਮਰਪਿਤ ਹੈ। 'ਜਬਰਾ ਫੈਨ' ਗੀਤ ਜੋ ਪਿਛਲੇ ਹਫਤੇ ਹਿੰਦੀ ਭਾਸ਼ਾ 'ਚ ਰਿਲੀਜ਼ ਹੋਇਆ ਸੀ ਉਸ ਦੇ ਬੰਗਾਲੀ, ਭੋਜਪੁਰੀ, ਪੰਜਾਬੀ, ਮਰਾਠੀ, ਤਮਿਲ ਅਤੇ ਗੁਜਰਾਤੀ ਵਰਜਨ ਵੀ ਰਿਕਾਰਡ ਕੀਤੇ ਗਏ ਹਨ। ਬਾਦਸ਼ਾਹ ਖਾਨ ਨੇ ਇਸ ਗਾਣੇ ਦਾ ਗੁਜਰਾਤੀ ਲਿੰਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ ਵੀ ਰਿਕਾਰਡ ਕੀਤੇ ਹਨ। ਬਾਦਸ਼ਾਹ ਖਾਨ ਨੇ ਇਸ ਗਾਣੇ ਦਾ ਗੁਜਰਾਤੀ ਲਿੰਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਾਲ-ਨਾਲ ਸਾਰਾ ਦੇਸ਼ ਗਾਂਧੀ ਜੀ ਦਾ ਫੈਨ ਹੈ। ਉਨ੍ਹਾਂ ਨੇ ਟਵੀਟ ਕੀਤਾ, ''ਗਾਂਧੀ ਜੀ, ਰਾਸ਼ਟਰਪਿਤਾ ਦੇਸ਼ ਦੇ ਸਭ ਤੋਂ ਵੱਡੇ ਸਟਾਰ। ਪੂਰਾ ਦੇਸ਼ ਅਤੇ ਵਿਸ਼ਵ ਉਨ੍ਹਾਂ ਦਾ ਫੈਨ ਹੈ।'' 

 

ਕੋਲਕਾਤਾ ਨਾਈਟ ਰਾਈਡਰਸ ਦੇ ਮਾਲਿਕ ਅਤੇ ਕੋਲਕਾਤਾ ਦੇ ਬ੍ਰੈਂਡ ਅੰਬੈਸਡਰ ਸ਼ਾਹਰੁਖ ਨੇ ਸੂਬੇ ਦੀ ਸਰਾਹਨਾ ਕਰਦੇ ਹੋਏ ਗਾਣੇ ਦਾ ਬੰਗਾਲੀ ਲਿੰਕ ਵੀ ਟਵੀਟਰ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। 'ਜਬ ਤਕ ਹੈ ਜਾਨ' ਦੇ ਅਭਿਨੇਤਾ ਨੇ ਖੁਦ ਨੂੰ ਯਸ਼ ਚੋਪੜਾ ਦਾ ਪ੍ਰਸ਼ੰਸਕ ਦੱਸਦੇ ਹੋਏ ਗਾਨੇ ਦਾ ਪੰਜਾਬੀ ਲਿੰਕ ਵੀ ਸਾਂਝਾ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ''ਯਸ਼ ਜੀ.. ਤੁਸੀਂ ਜਿਸ ਤਰ੍ਹਾਂ ਪੰਜਾਬ ਦੀ ਸੰਸਕ੍ਰਿਤੀ ਅਤੇ ਸਾਦਗੀ ਨੂੰ ਆਪਣੀਆਂ ਫਿਲਮਾਂ 'ਚ ਦਿਖਾਇਆ, ਉਸ ਤਰ੍ਹਾਂ ਕੋਈ ਉਸ ਨੂੰ ਨਹੀਂ ਦਿਖਾ ਸਕਦਾ। ਇਹ ਗੀਤ ਤੁਹਾਡੇ ਲਈ। ਮੈਂ ਤੁਹਾਡਾ ਬੇਇੰਤਿਹਾ ਪ੍ਰਸੰਸ਼ਕ ਹਾਂ। ਫਿਲਮ 'ਚੇਨਈ ਐਕਸਪ੍ਰੈੱਸ' ਵਿਚ ਰਜਨੀਕਾਂਤ ਦੇ ਸਨਮਾਨ 'ਚ ਪਹਿਲਾਂ ਹੀ ਇਕ ਗੀਤ ਕਰ ਚੁੱਕੇ ਸ਼ਾਹਰੁਖ ਨੇ ਇਸ ਗਾਣੇ ਦੇ ਤਮਿਲ ਵਰਜਨ ਨੂੰ ਵੀ ਦੱਖਣ ਦੇ ਸੁਪਰਸਟਾਰ ਦੇ ਨਾਂ ਕੀਤਾ। ਗੀਤ ਦਾ ਮਰਾਠੀ ਵਰਜਨ ਸ਼ਾਹਰੁਖ ਨੇ ਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਂ ਕਰਦੇ ਹੋਏ ਲਿਖਿਆ ਕਿ ਅੰਪਾਇਰ ਕੁਝ ਵੀ ਕਹੇ ਮੇਰੇ ਲਈ ਤਾਂ ਤੂੰ ਹਮੇਸ਼ਾ ਨਾਟ ਆਊਟ ਹੋ। ਸ਼ਾਹਰੁਖ ਨੇ ਇਸ ਗੀਤ ਦਾ ਭੋਜਪੁਰੀ ਵਰਜਨ ਮਨੋਜ ਤਿਵਾਰੀ ਦੇ ਨਾਂ ਕੀਤਾ। ਇਸ ਨੂੰ ਗਾਇਆ ਮਨੋਜ ਤਿਵਾਰੀ ਨੇ ਹੀ ਹੈ। 'ਫੈਨ' ਦਾ ਨਿਰਦੇਸ਼ਕ ਮਨੀਸ਼ ਸ਼ਰਮਾ ਨੇ ਕੀਤਾ ਹੈ। ਫਿਲਮ 15 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।