ਰਿਤਿਕ-ਦੀਪਿਕਾ ਨੂੰ ਲੈ ਕੇ ਫਿਲਮ ਬਣਾਉਣਾ ਚਾਹੁੰਦੇ ਹਨ ਕਬੀਰ ਖਾਨ

Global News

ਮੁੰਬਈ : ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਕਬੀਰ ਖਾਨ ਅਦਾਕਾਰ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਨੂੰ ਲੈ ਕੇ ਫਿਲਮ ਬਣਾਉਣਾ ਚਾਹੁੰਦੇ ਹਨ। ਬਾਲੀਵੁੱਡ 'ਚ ਚਰਚਾ ਹੈ ਕਿ 'ਬਜਰੰਗੀ ਭਾਈਜਾਨ' ਤੋਂ ਬਾਅਦ ਕਬੀਰ ਖਾਨ ਆਪਣੀ ਅਗਲੀ ਫਿਲਮ ਦੀ ਯੋਜਨਾ ਬਣਾ ਰਹੇ ਹਨ। ਚਰਚਾ ਹੈ ਕਿ ਇਸ ਫਿਲਮ ਵਿਚ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਕੰਮ ਕਰਦੇ ਨਜ਼ਰ ਆ ਸਕਦੇ ਹਨ। 


ਕਬੀਰ ਦਾ ਕਹਿਣੈ ਕਿ ਜੇਕਰ ਉਨ੍ਹਾਂ ਨੂੰ ਸਹੀ ਸਕ੍ਰਿਪਟ ਮਿਲਦੀ ਹੈ ਤਾਂ ਉਹ ਦੀਪਿਕਾ ਪਾਦੁਕੋਣ ਅਤੇ ਰਿਤਿਕ ਰੋਸ਼ਨ ਨੂੰ ਲੈ ਕੇ ਕੰਮ ਕਰਨਾ ਪਸੰਦ ਕਰਨਗੇ। ਕਬੀਰ ਖਾਨ ਨੇ ਕਿਹਾ ਕਿ ਉਹ ਇਕ ਫਿਲਮ ਲਈ ਸਲਮਾਨ ਅਤੇ ਰਿਤਿਕ ਰੋਸ਼ਨ ਨਾਲ ਗੱਲ ਕਰ ਰਹੇ ਹਨ। ਕਬੀਰ ਨੇ ਅੱਗੇ ਕਿਹਾ, ''ਕੌਣ ਹੋਵੇਗਾ ਜੋ ਰਿਤਿਕ ਅਤੇ ਦੀਪਿਕਾ ਨਾਲ ਕੰਮ ਨਹੀਂ ਕਰਨਾ ਚਾਹੇਗਾ। ਉਹ ਫਿਲਮ ਇੰਡਸਟਰੀ ਦੇ ਬਿਹਤਰੀਨ ਅਤੇ ਵੱਡੇ ਸਿਤਾਰਿਆਂ 'ਚ ਸ਼ਾਮਲ ਹਨ। ਮੈਂ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਕਰਾਂਗਾ ਪਰ ਜਦੋਂ ਤੱਕ ਕੋਈ ਵਧੀਆ ਸਕ੍ਰਿਪਟ ਨਹੀਂ ਮਿਲ ਜਾਂਦੀ, ਉਦੋਂ ਤੱਕ ਐਲਾਨ ਨਹੀਂ ਕਰਾਂਗਾ। ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।''