ਹੁਣ ਤਾਨਾਸ਼ਾਹ ਹਿਟਲਰ ਦੇ ''ਛੋਟੇ ਲਿੰਗ'' ''ਤੇ ਵਿਵਾਦ

Global News

ਬਰਲਿਨ (ਏਜੰਸੀਆਂ) - ਇਤਿਹਾਸਕਾਰਾਂ ਵਿਚਕਾਰ ਹਿਟਲਰ ਦੀ ਸੈਕਸੂਅਲ ਲਾਈਫ ਬਾਰੇ ਕਾਫੀ ਵਿਵਾਦ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਹਿਟਲਰ ਆਪਣੇ ਗੁਪਤ ਅੰਗ 'ਚ ਹਾਈਪੋਸਪੇਡੀਅਸ ਤੋਂ ਜੂਝ ਰਿਹਾ ਸੀ, ਇਸ ਲਈ ਉਹ ਸੈਕਸ ਤੋਂ ਡਰਦਾ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਬੀਮਾਰੀ ਕਾਰਨ ਹਿਟਲਰ ਦਾ ਗੁਪਤ ਅੰਗ ਬਹੁਤ ਛੋਟਾ ਸੀ। ਇਸ ਵਿਵਾਦ ਨੂੰ ਨਵੀਂ ਕਿਤਾਬ 'ਹਿਟਲਰ ਲਾਸਟ ਡੇ : ਮਿੰਟ ਬਾਇ ਮਿੰਟ' ਤੋਂ ਹੋਰ ਹਵਾ ਮਿਲੀ ਹੈ। ਲੰਬੇ ਸਮੇਂ ਤੋਂ ਇਹ ਸ਼ੱਕ ਪ੍ਰਗਟਾਇਆ ਜਾਂਦਾ ਰਿਹਾ ਹੈ ਕਿ ਤਾਨਾਸ਼ਾਹ ਹਿਟਲਰ 'ਚ ਮਰਦਾਨਗੀ ਦੀ ਕਮੀ ਸੀ ਇਸ ਲਈ ਉਹ ਆਪਣੀ ਮਰਦਾਨਗੀ ਦੇ ਪ੍ਰਦਰਸ਼ਨ ਦੀ ਭਰਪਾਈ ਲੜਾਈਆਂ 'ਚ ਕਰਦਾ ਸੀ।