ਰਹਿਣ ਲਈ ਵਿਆਨਾ ਸਰਬੋਤਮ ਸ਼ਹਿਰ : ਸਰਵੇ

Global News

ਲੰਡਨ— ਜੀਵਨ ਦੀ ਗੁਣਵੱਤਾ 'ਤੇ ਇਕ ਕੌਮਾਂਤਰੀ ਸਰਵੇਖਣ ਮੁਤਾਬਕ ਆਸਟਰੀਆ ਦੀ ਰਾਜਧਾਨੀ ਵਿਆਨਾ ਰਹਿਣ ਲਈ ਦੁਨੀਆ ਵਿਚ ਸਰਬੋਤਮ ਸ਼ਹਿਰ ਹੈ। ਇਸ ਸੂਚੀ ਵਿਚ ਚੋਟੀ ਦੇ 100 ਵਿਚ ਭਾਰਤ ਦਾ ਇਕ ਵੀ ਸ਼ਹਿਰ ਨਹੀਂ ਹੈ। 18ਵੇਂ ਮਰਸਰ ਕੁਆਲਿਟੀ ਆਫ ਲਾਈਫ ਅਧਿਐਨ ਮੁਤਾਬਕ ਲੱਗਭਗ 18 ਲੱਖ ਦੀ ਆਬਾਦੀ ਵਾਲਾ ਵਿਆਨਾ ਸ਼ਹਿਰ ਵਿਸ਼ਵ ਦਾ ਸਰਬੋਤਮ ਸ਼ਹਿਰ ਹੈ, ਜਦਕਿ ਇਸ ਤੋਂ ਬਾਅਦ ਜਿਊਰਿਖ, ਆਕਲੈਂਡ, ਮਿਊਨਿਖ ਅਤੇ ਵੈਨਕੁਵਰ ਦਾ ਸਥਾਨ ਆਉਂਦਾ ਹੈ। ਇਸ ਅਧਿਐਨ ਵਿਚ ਵਿਸ਼ਵ ਦੇ 230 ਸ਼ਹਿਰਾਂ ਦੀਆਂ ਸਮਾਜਿਕ ਤੇ ਆਰਥਿਕ ਸਥਿਤੀਆਂ ਦੀ ਸਮੀਖਿਆ ਕੀਤੀ ਗਈ ਹੈ। ਜਿਥੇ ਲੰਡਨ, ਪੈਰਿਸ, ਨਿਊਯਾਰਕ ਚੋਟੀ ਦੇ 30 ਸ਼ਹਿਰਾਂ ਵਿਚ ਜਗ੍ਹਾ ਬਣਾਉਣ ਵਿਚ ਨਾਕਾਮ ਰਹੇ ਉਥੇ ਹੀ ਬਗਦਾਦ ਵਿਸ਼ਵ ਵਿਚ ਸਭ ਤੋਂ ਖਰਾਬ ਸ਼ਹਿਰ ਨਾਮਜ਼ਦ ਕੀਤਾ ਗਿਆ।


ਭਾਰਤੀ ਸ਼ਹਿਰਾਂ ਵਿਚ ਹੈਦਰਾਬਾਦ 139ਵੇਂ ਸਥਾਨ 'ਤੇ ਰਿਹਾ, ਜਦਕਿ ਪੁਣੇ 144ਵੇਂ, ਬੰਗਲੌਰ 145ਵੇਂ, ਚੇਨਈ 150ਵੇਂ, ਮੁੰਬਈ 152ਵੇਂ ਕੋਲਕਾਤਾ 160ਵੇਂ ਅਤੇ ਰਾਜਧਾਨੀ ਦਿੱਲੀ 161ਵੇਂ ਸਥਾਨ 'ਤੇ ਰਹੀ।