ਧੀਰਜ ਨਾ ਰੱਖਣ ਵਾਲੀਆਂ ਔਰਤਾਂ ਜਲਦੀ ਵਧਦੀਆਂ ਹਨ ਬੁਢਾਪੇ ਵਲ

Global News

ਸਿੰਗਾਪੁਰ— ਧੀਰਜ ਨਾ ਰੱਖਣ ਵਾਲੀਆਂ ਔਰਤਾਂ ਜਲਦੀ ਬੁਢਾਪੇ ਵਲ ਵਧਦੀਆਂ ਹਨ ਜਦਕਿ ਧੀਰਜ ਰੱਖਣ ਵਾਲੀਆਂ ਔਰਤਾਂ ਯੁਵਾ ਅਵਸਥਾ ਨੂੰ ਜ਼ਿਆਦਾ ਸਮੇਂ ਤਕ ਬਣਾ ਕੇ ਰੱਖ ਸਕਦੀਆਂ ਹਨ। ਇਹ ਗੱਲ ਇਕ ਨਵੇਂ ਅਧਿਐੱਨ 'ਚ ਕਹੀ ਗਈ ਹੈ। ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ (ਐੱਨ.ਯੂ. ਐੱਸ.) ਦੇ ਖੋਜਕਰਤਾਵਾਂ ਨੇ ਦੱਸਿਆ ਕਿ ਧੀਰਜ ਨਾ ਰੱਖਣ ਵਾਲੀਆਂ ਯੁਵਾ ਚੀਨੀ  ਔਰਤਾਂ 'ਚ ਕੋਸ਼ਕੀ ਪੱਧਰ 'ਤੇ ਤੇਜ਼ੀ ਨਾਲ ਬੁਢਾਪਾ ਆਉਣ ਦੇ ਲੱਛਣ ਦਿਖਾਈ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਤਾਵਲਾਪਨ ਰੱਖਣ ਵਾਲੀਆਂ ਜਵਾਨ ਔਰਤਾਂ ਦੀਆਂ ਕੋਸ਼ਿਕਾਵਾਂ ਧੀਰਜ ਰੱਖਣ ਵਾਲੀਆਂ ਔਰਤਾਂ ਦੇ ਮੁਕਾਬਲੇ ਜਲਦੀ ਬੁਢਾਪੇ ਵਲ ਵਧਦੀਆਂ ਹਨ।