ਇਸ ਸਾਲ ਇਕ ਲੱਖ ਰਿਫਿਊਜੀ ਯੂਰਪ ਪਹੁੰਚੇ

Global News

ਜਿਨੇਵਾ— ਇਸ ਸਾਲ ਹੁਣ ਤਕ ਇਕ ਲੱਖ ਤੋਂ ਜ਼ਿਆਦਾ ਰਿਫਿਊਜੀ ਯੂਨਾਨ ਤੋਂ ਇਟਲੀ ਪਹੁੰਚ ਚੁੱਕੇ ਹਨ। ਅੰਤਰਰਾਸ਼ਟਰੀ ਇਮੀਗ੍ਰੇਸ਼ਨ ਸੰਗਠਨ ਨੇ ਅੱਜ ਇਹ ਜਾਣਕਾਰੀ ਦਿੱਤੀ। ਸੰਗਠਨ ਵੱਲੋਂ ਜਿਨੇਵਾ 'ਚ ਜਾਰੀ ਇਕ ਸਟੇਟਮੈਂਟ ਮੁਤਾਬਕ 97,325 ਰਿਫਿਊਜੀ ਯੂਨਾਨ ਦੇ ਟਾਪੂਆਂ 'ਤੇ ਅਤੇ 7507 ਰਿਫਿਊਜੀ ਇਟਲੀ ਪਹੁੰਚ ਚੁੱਕੇ ਹਨ। ਤੁਰਕੀ ਤੋਂ ਭੂਮੱਧ ਸਾਗਰ ਤੋਂ ਹੋ ਕੇ ਯੂਨਾਨ ਆਉਂਦੇ ਸਮੇਂ 410 ਰਿਫਿਊਜੀਆਂ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ ਹੋ ਗਈ।