ਜਾਟ ਅੰਦੋਲਨ ਕਾਰਨ ਹੈਲੀਕਾਪਟਰ ''ਤੇ ਸਹੁਰੇ ਘਰ ਪੁੱਜੀ ਲਾੜੀ

Global News

ਰੇਵਾੜੀ/ਪਾਨੀਪਤ— ਜਾਟ ਅੰਦੋਲਨ ਕਾਰਨ ਲੋਕਾਂ ਨੂੰ ਕੀ-ਕੀ ਸਹਿਣਾ ਪੈ ਰਿਹਾ ਹੈ, ਇਸ ਦਾ ਤਾਜ਼ਾ ਉਦਾਹਰਣ ਇਕ ਇੰਜੀਨੀਅਰ ਦੀ ਬਾਰਾਤ 'ਚ ਦੇਖਣ ਨੂੰ ਮਿਲਿਆ। ਇੱਥੇ ਹਰਿਆਣਾ ਦੇ ਰਤਨਥਲ ਦਾ ਇੰਜੀਨੀਅਰ ਬਾਰਾਤ ਲੈ ਕੇ ਭਿਵਾਨੀ ਪੁੱਜਿਆ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਜਦੋਂ ਵਿਦਾਈ ਦਾ ਸਮਾਂ ਹੋਇਆ ਤਾਂ ਜਾਤੀ ਸੰਘਰਸ਼ ਹੋ ਗਿਆ। ਰਤਨਥਲ ਦੇ ਧਰਮਿੰਦਰ ਚੌਹਾਨ ਦਾ ਵਿਆਹ ਭਿਵਾਨੀ ਦੀ ਸਰਿਤਾ ਨਾਲ ਤੈਅ ਹੋਇਆ ਸੀ। ਸੋਮਵਾਰ ਨੂੰ ਧਰਮਿੰਦਰ ਦੀ ਬਾਰਾਤ ਸੜਕ ਦੇ ਰਸਤੇ ਭਿਵਾਨੀ ਜ਼ਿਲਾ ਪੁੱਜੀ ਸੀ।


ਉੱਥੇ ਬਾਰਾਤ ਪੁੱਜਣ ਦੇ ਸਮੇਂ ਤੋਂ ਹੀ ਤਣਾਅ ਸੀ। ਬਾਰਾਤ ਪੁੱਜਣ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ। ਜਾਟ ਸਮਾਜ ਦੇ ਖਿਲਾਫ ਰਾਜਪੂਤ ਅਤੇ ਹੋਰ ਸਮਾਜ ਦੇ ਲੋਕਾਂ ਸੜਕ 'ਤੇ ਉਤਰ ਚੁੱਕੇ ਸਨ। ਤਣਾਅ ਦੇ ਮਾਹੌਲ 'ਚ ਧਰਮਿੰਦਰ ਅਤੇ ਸਰਿਤਾ ਦਾ ਵਿਆਹ ਹੋਇਆ। ਵਿਆਹ ਤੋਂ ਬਾਅਦ ਮੰਗਲਵਾਰ ਦੀ ਸਵੇਰ ਵਿਦਾਈ ਹੋਣੀ ਸੀ। ਉਦੋਂ ਹਿੰਸਾ ਭੜਕੀ। ਲਾੜੇ ਅਤੇ ਉਸ ਦੇ ਪਰਿਵਾਰ ਨੇ ਦਿੱਲੀ ਤੋਂ ਪ੍ਰਾਈਵੇਟ ਹੈਲੀਕਾਪਟਰ ਮੰਗਵਾਇਆ ਅਤੇ ਲਾੜੀ ਨੂੰ ਸਹੁਰੇ ਘਰ ਪਹੁੰਚਾਇਆ। 


ਸਰਪੰਚ ਜੈਭਗਵਾਨ ਨੇ ਦਿੱਲੀ ਦੀ ਇਕ ਪ੍ਰਾਈਵੇਟ ਏਜੰਸੀ ਨਾਲ ਗੱਲਬਾਤ ਕੀਤੀ। ਉੱਥੋਂ ਹੈਲੀਕਾਪਟਰ ਬੁਲਾਉਣ ਬਾਰੇ ਜਾਣਕਾਰੀ ਜੁਟਾਈ ਤਾਂ ਏਜੰਸੀ ਨੇ ਲਾੜਾ-ਲਾੜੀ ਨੂੰ ਰਤਨਥਲ ਪਹੁੰਚਾਉਣ ਲਈ ਸਾਢੇ 3 ਲੱਖ ਰੁਪਏ ਮੰਗੇ। ਪਰਿਵਾਰ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹੈਲੀਕਾਪਟਰ ਨੂੰ ਬੁਲਾ ਲਿਆ ਗਿਆ।