''ਤ੍ਰਿਵੇਣੀ ਸੰਗਮ'' ਉਤੇ ਯਮੁਨਾ ਨੂੰ ਗੰਦਾ ਕਰਦੇ ਫੜੇ ਗਏ ਏ. ਡੀ. ਐੱਮ. ਸਾਹਿਬ!

Global News

ਇਲਾਹਾਬਾਦ =  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਥੇ ਸਵੱਛਤਾ ਮੁਹਿੰਮ ਅਤੇ ਗੰਗਾ ਦੀ ਸਫਾਈ ਲਈ ਵਿਸ਼ੇਸ਼ ਮੁਹਿੰਮ ਚਲਾ ਰਹੇ ਹਨ, ਉਥੇ ਹੀ ਉੱਤਰ ਪ੍ਰਦੇਸ਼ ਦੇ ਜ਼ਿੰਮੇਵਾਰ ਅਧਿਕਾਰੀ ਇਸ 'ਤੇ ਪਾਣੀ ਫੇਰਦੇ ਨਜ਼ਰ ਆ ਰਹੇ ਹਨ। ਕੁੰਭ ਨਗਰੀ ਇਲਾਹਾਬਾਦ ਦੇ ਏ. ਡੀ. ਐੱਮ. ਨਜੂਲ ਗੰਗਾ, ਯਮੁਨਾ ਤੇ ਸਰਸਵਤੀ ਦੇ ਤ੍ਰਿਵੇਣੀ ਸੰਗਮ ਨੇੜੇ ਯਮੁਨਾ ਨਦੀ ਨੂੰ ਗੰਦਾ ਕਰਦੇ ਫੜੇ ਗਏ।


ਦਰਅਸਲ ਇਲਾਹਾਬਾਦ ਵਿਚ ਤ੍ਰਿਵੇਣੀ ਮਹਾ ਉਤਸਵ ਦੀ ਸ਼ੁਰੂਆਤ ਹੋਣ ਵਾਲੀ ਹੈ ਅਤੇ ਇਸ ਦੇ ਲਈ ਜ਼ਿਲੇ ਦੇ ਡੀ. ਐੱਮ. ਪੱਤਰਕਾਰ ਵਾਰਤਾ ਕਰ ਰਹੇ ਸਨ ਉਦੋਂ ਹੀ ਉਥੇ ਮੌਜੂਦ ਏ. ਡੀ. ਐੱਮ. ਨਜੂਲ ਓ. ਪੀ. ਸ਼੍ਰੀਵਾਸਤਵ ਸਾਹਿਬ ਪਿਸ਼ਾਬ ਕਰਨ ਲਈ ਉੱਠੇ ਅਤੇ ਉਨ੍ਹਾਂ ਯਮੁਨਾ ਦੇ ਕੰਢੇ ਹੀ ਪਿਸ਼ਾਬ ਕਰ ਦਿੱਤਾ। ਉਨ੍ਹਾਂ ਦੀ ਇਹ ਹਰਕਤ ਕਿਸੇ ਨੇ ਕੈਮਰੇ ਵਿਚ ਕੈਦ ਕਰ ਲਈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।