ਚੱਲਦੀ ਕਾਰ ''ਚ ਮੁਟਿਆਰ ਨਾਲ ਗੈਂਗਰੇਪ

Global News

ਗੁੜਗਾਓਂ - ਸਾਈਬਰ ਸਿਟੀ ਇਕ ਵਾਰ ਫਿਰ ਸ਼ਰਮਸਾਰ ਹੋਈ। ਸ਼ਹਿਰ ਦੇ ਇਕ ਮਾਲ ਵਿਚ ਆਈ ਦਿੱਲੀ ਦੀ ਇਕ ਮੁਟਿਆਰ ਨਾਲ ਚਲਦੀ ਕਾਰ ਵਿਚ ਤਿੰਨ ਨੌਜਵਾਨਾਂ ਨੇ ਗੈਂਗਰੇਪ ਕੀਤਾ। ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਦਿੱਲੀ ਦੀ ਰਹਿਣ ਵਾਲੀ ਇਕ 26 ਸਾਲ ਦੀ ਮੁਟਿਆਰ ਐਤਵਾਰ ਨੂੰ ਐੱਮ. ਜੀ. ਰੋਡ ਸਥਿਤ ਇਕ ਮਾਲ ਵਿਚ ਆਈ ਸੀ। ਦੇਰ ਰਾਤ ਉਹ ਘਰ ਜਾਣ ਲਈ ਸੜਕ ਕੰਢੇ ਖੜ੍ਹੀ ਹੋ ਕੇ ਵਾਹਨ ਦੀ ਉਡੀਕ ਕਰਨ ਲੱਗੀ। ਇਸ ਦੌਰਾਨ ਇਕ ਕਾਰ ਉਥੇ ਆ ਕੇ ਰੁਕੀ। ਕਾਰ ਵਿਚ ਪਹਿਲਾਂ ਤੋਂ ਹੀ 3 ਨੌਜਵਾਨ ਬੈਠੇ ਸਨ। ਇਨ੍ਹਾਂ ਨੌਜਵਾਨਾਂ ਨੇ ਮੁਟਿਆਰ ਨੂੰ ਕਾਰ ਅੰਦਰ ਖਿੱਚ ਲਿਆ। 


ਮੁਟਿਆਰ ਦਾ ਦੋਸ਼ ਹੈ ਕਿ ਕਾਰ ਸਵਾਰ ਨੌਜਵਾਨ ਉਸਨੂੰ ਗੁੜਗਾਓਂ ਵਿਚ ਘੁਮਾਉਂਦੇ ਰਹੇ ਅਤੇ ਤਿੰਨਾਂ ਨੌਜਵਾਨਾਂ ਨੇ ਉਸ ਨਾਲ ਗੈਂਗਰੇਪ ਕੀਤਾ। ਇਸ ਤੋਂ ਬਾਅਦ ਉਹ ਉਸਨੂੰ ਕਾਰ ਵਿਚੋਂ ਬਾਹਰ ਸੁੱਟ ਕੇ ਫਰਾਰ ਹੋ ਗਏ। ਘਟਨਾ ਦੇ ਅਗਲੇ ਦਿਨ ਮੁਟਿਆਰ ਨੇ ਇਸ ਦੀ ਸ਼ਿਕਾਇਤ ਸੈਕਟਰ 29 ਦੇ ਥਾਣੇ ਵਿਚ ਕੀਤੀ, ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ।