ਭੱਜੀ ਵਿਆਹ ਤੋਂ ਬਾਅਦ ਵੀ ਮੈਨੂੰ ਪੂਰਾ ਸਮਾਂ ਦਿੰਦੇ ਨੇ : ਗੀਤਾ

Global News

ਜਲੰਧਰ : ਭਾਰਤੀ ਟੀਮ ਦੇ ਆਫ ਸਪਿੱਨਰ ਹਰਭਜਨ ਸਿੰਘ ਦੀ ਪਤਨੀ ਅਤੇ ਬਾਲੀਵੁੱਡ ਅਭਿਨੇਤਰੀ ਗੀਤਾ ਬਸਰਾ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਰੂ-ਬ-ਰੂ ਹੋਈ। ਗੀਤਾ ਨੇ 'ਬਾਕਸ ਕ੍ਰਿਕਟ ਲੀਗ' ਪੰਜਾਬ ਦੀ ਜਲੰਧਰੀਏ ਪੈਂਥਰਜ਼ ਟੀਮ ਖਰੀਦਣ ਤੋਂ ਬਾਅਦ ਮੀਡੀਆ ਨਾਲ ਵਿਸ਼ੇਸ਼ ਗੱਲਬਾਤ 'ਚ ਕਿਹਾ ਕਿ ਭੱਜੀ ਵਿਆਹ ਤੋਂ ਪਹਿਲਾਂ ਜਿੰਨਾ ਸਮਾਂ ਉਸ ਨੂੰ ਦਿੰਦੇ ਸਨ, ਹੁਣ ਵੀ ਉਂਨਾ ਹੀ ਸਮਾਂ ਦਿੰਦੇ ਹਨ। 
 

ਗੀਤਾ ਨੇ ਦੱਸਿਆ ਕਿ ਪਹਿਲਾਂ ਭੱਜੀ ਨੂੰ ਜਲੰਧਰ ਅਤੇ ਮੁੰਬਈ ਵਿਚਕਾਰ ਆਪਣੇ ਸਮੇਂ ਨੂੰ ਵੰਡਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਗੀਤਾ ਦਾ ਕਹਿਣਾ ਹੈ ਕਿ ਉਹ ਮੰਨਦੀ ਹੈ ਕਿ ਕ੍ਰਿਕਟਰ ਦੀ ਪਤਨੀ ਹੋਣ ਕਾਰਨ ਸਮਝੌਤਾ ਅਤੇ ਸੈਕਰੀਫਾਈਜ਼ ਕਰਨਾ ਹੀ ਪੈਂਦਾ ਹੈ। ਜੇਕਰ ਵਿਆਹ ਦੇ ਰਿਸ਼ਤੇ ਨੂੰ ਚੰਗੀ ਤਰ੍ਹਾਂ ਅੱਗੇ ਵਧਾਉਣਾ ਹੈ ਤਾਂ ਦੋਹਾਂ ਲੋਕਾਂ ਨੂੰ ਸਮਝੌਤਾ ਕਰਨਾ ਪੈਂਦਾ ਹੈ। 
 

ਗੀਤਾ ਨੇ ਕਿਹਾ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਤਾਂ ਬਾਦਲ ਜਾਂਦੀ ਹੈ ਪਰ ਉਨਾਂ ਦੀ ਜ਼ਿੰਦਗੀ 'ਚ ਸਭ ਕੁਝ ਸਹੀ ਚੱਲ ਰਿਹਾ ਹੈ। ਉੱਥੇ ਹੀ ਛੋਟੀ ਬਾਰਾਦਰੀ ਸਥਿਤ ਆਪਣੇ ਘਰ ਇਸ ਲੀਗ ਨੂੰ ਲੈ ਕੇ ਗੀਤਾ ਨੇ ਕਿਹਾ ਕਿ ਜਲੰਧਰ ਦੀ ਨੂੰਹ ਹੋਣ ਦੇ ਨਾਤੇ ਉਸ ਨੇ ਜਲੰਧਰੀਏ ਪੈਂਥਰਜ਼ ਦੀ ਟੀਮ ਨੂੰ ਖਰੀਦਣ ਦਾ ਫੈਸਲਾ ਕੀਤਾ ਹੈ।