ਆਸਟ੍ਰੇਲੀਆ ਦੇ ਮੈਲਬੌਰਨ ''ਚ ਬੱਸ ਦੁਰਘਟਨਾ, 11 ਯਾਤਰੀ ਹੋਏ ਜ਼ਖਮੀ

Global News

ਮੈਲਬੌਰਨ—ਮੈਲਬੌਰਨ 'ਚ ਨੀਵੇਂ ਪੁਲ ਹੇਠਾਂ ਲੰਘ ਰਹੀ ਬੱਸ ਪੁਲ ਨਾਲ ਟਕਰਾਅ ਗਈ, ਜਿਸ ਨਾਲ ਸਫਰ ਕਰ ਰਹੇ ਯਾਤਰੀ ਅਤੇ ਬੱਸ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। 'ਗੋਲਡ ਬਾਲਾਹਣ ਕੰਪਨੀ' ਦੀ ਇਹ ਬੱਸ 14 ਮੁਸਾਫਿਰਾਂ ਨੂੰ ਲੈ ਕੇ ਜਾ ਰਹੀ ਸੀ ਅਤੇ ਜਦੋਂ ਇਹ 'ਮੌਨਟੀਗ ਸਟਰੀਟ ਸਾਊਥ ਮੈਲਬੌਰਨ' ਪਹੁੰਚੀ ਤਾਂ ਪੁਲ ਜਿਸ ਦੇ ਹੇਠਾਂ ਸੜਕ ਜਾਂਦੀ ਹੈ, ਗੱਡੀ ਜ਼ਿਆਦਾ ਉੱਚੀ ਹੋਣ ਕਰਕੇ ਟਕਰਾਅ ਗਈ।

 

ਐਮਰਜੈਂਸੀ ਸਰਵਿਸਿਜ਼ ਨੇ ਲਗਾਤਾਰ ਇਕ ਘੰਟਾ ਲਗਾ ਕੇ ਸਵਾਰੀਆਂ ਨੂੰ ਬਾਹਰ ਕੱਢਿਆ। ਸਫਰ ਕਰ ਰਹੇ ਲੋਕਾਂ ਦੀਆਂ ਧੌਣਾਂ, ਬਾਹਾਂ 'ਤੇ ਕਾਫੀ ਸੱਟਾਂ ਲੱਗੀਆਂ ਹਨ, ਪਰ ਸਭ ਖਤਰੇ ਤੋਂ ਬਾਹਰ ਹਨ।  11 ਮੁਸਾਫਿਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚ ਬੱਸ ਦਾ ਡਰਾਈਵਰ ਵੀ ਸ਼ਾਮਿਲ ਹੈ। ਹਾਲਾਂਕਿ ਬੱਸ ਦੀ ਛੱਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਹ ਪੁੱਲ ਨੀਵਾਂ ਹੋਣ ਕਰਕੇ ਇਸ ਵਿਚ ਕਈ ਟਰੱਕ ਵੱਜ ਚੁੱਕੇ ਹਨ ਜਿਸ ਕਾਰਨ ਕੋਈ ਨਾ ਕੋਈ ਦੁਰਘਟਨਾ ਵਾਪਰ ਜਾਂਦੀ ਹੈ। ਜ਼ਖਮੀ ਯਾਤਰੀਆਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।