ਪੰਜਾਬੀ ਨੂੰ ਜ਼ਰੂਰੀ ਵਿਸ਼ਾ ਬਣਾਉਣ ਲਈ ਲਾਹੌਰ ''ਚ ਹੋਇਆ ਪ੍ਰਦਰਸ਼ਨ

Global News

ਲਾਹੌਰ— ਪ੍ਰਾਇਮਰੀ ਤੋਂ ਗ੍ਰੈਜੂਏਸ਼ਨ ਤੱਕ ਪੰਜਾਬੀ ਭਾਸ਼ਾ ਨੂੰ ਜ਼ਰੂਰੀ ਵਿਸ਼ਾ ਬਣਾਉਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ 'ਚ ਲੋਕਾਂ ਨੇ ਲਾਹੌਰ ਪ੍ਰੈੱਸ ਕਲਬ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਨ੍ਹਾਂ ਲੋਕਾਂ ਨੇ ਫਿਰ ਪੰਜਾਬ ਵਿਧਾਨ ਸਭਾ ਤੱਕ ਰੈਲੀ ਕੱਢੀ। ਰੈਲੀ 'ਚ ਭਾਗ ਲੈਣ ਵਾਲੇ ਸੰਗਠਨਾਂ 'ਚ ਪਾਕਿਸਤਾਨ ਪੰਜਾਬੀ ਅਬਾਦੀ ਬੋਰਡ, ਪੰਜਾਬੀ ਅਬਾਦੀ ਸੰਗਤ, ਪੰਜਾਬੀ ਅਬਾਦੀ ਪ੍ਰਚਾਰ, ਮਸੂਦ ਖੱਦਰਪੋਸ਼ ਟਰੱਸਟ, ਬਾਬਾ ਫਰੀਦ ਟਰੱਸਟ, ਪੰਜਾਬੀ ਖੋਜ ਗੜ੍ਹ, ਪੰਜਾਬੀ ਸੰਗਤ ਪਾਕਿਸਤਾਨ ਦੇ ਵਰਕਰ ਸ਼ਾਮਿਲ ਸਨ। ਵਰਕਰ ਢੋਲ 'ਤੇ ਭੰਗੜਾ ਪਾ ਰਹੇ ਸੀ ਅਤੇ ਕਈ ਵਰਕਰਾਂ ਨੇ ਤੱਖਤੀਆਂ ਫੜ੍ਹੀਆਂ ਹੋਈਆਂ ਸਨ। ਇਨ੍ਹਾਂ ਤੱਖਤੀਆਂ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ, ਬੁੱਲ੍ਹੇ ਸ਼ਾਹ ਸਮੇਤ ਕਈ ਸੂਫੀ ਸੰਤਾਂ ਦੀਆਂ ਫੋਟੋ ਅਤੇ ਸੰਦੇਸ਼ ਲਿਖੇ ਗਏ ਸਨ। 
 

ਪਾਕਿਸਤਾਨੀ ਪੰਜਾਬ ਦੇ ਮੰਤਰੀ ਅਤੇ ਮਹੁੰਮਦ ਮਨਿਕਾ ਨੇ ਕਿਹਾ ਕਿ ਸਰਕਾਰ ਪੰਜਾਬੀ ਨੂੰ ਜ਼ਰੂਰੀ ਵਿਸ਼ਾ ਬਣਾਉਣ ਲਈ ਨਵੇਂ ਕਾਨੂੰਨ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਪੰਜਾਬੀ ਨੂੰ ਪ੍ਰਾਇਮਰੀ ਪੱਧਰ 'ਤੇ ਲਾਗੂ ਕਰਨ ਲਈ ਕਾਨੂੰਨ ਬਣਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲਾਹੌਰ ਅਤੇ ਨਜ਼ਦੀਕੀ ਇਲਾਕਿਆਂ ਦੇ ਲੋਕ ਪੰਜਾਬੀ ਬੋਲਦੇ ਹਨ। ਇਹ ਲੋਕ ਜਿਹੜਾ ਉਰਦੂ ਲਿਖਦੇ ਹਨ, ਉਸ 'ਚ ਪੰਜਾਬੀ ਬੋਲੀ ਦੀ ਹੀ ਬੋਲਬਾਲਾ ਹੁੰਦਾ ਹੈ, ਜਿਸ ਨੂੰ ਸ਼ਾਹਮੁਖੀ ਕਿਹਾ ਜਾਂਦਾ ਹੈ।