ਲੈਪਟਾਪ ਨਹੀਂ ਦਿੱਤਾ ਤਾਂ ਮੁਰਗਾ ਬਣੀਆਂ ਲੜਕੀਆਂ

Global News

ਬੂੰਦੀ (ਰਾਜਸਥਾਨ)— ਡੀ.ਈ.ਓ. ਦਫ਼ਤਰ ਦੇ ਬਾਹਰ ਮੁਰਗਾ ਬਣੀਆਂ ਇਹ ਵਿਦਿਆਰਥਣਾਂ ਪੂਜਾ ਅਤੇ ਸਰਸਵਤੀ ਹਨ। ਇਨ੍ਹਾਂ ਨੂੰ ਕਿਸੇ ਅਧਿਆਪਕ ਨੇ ਸਜ਼ਾ ਨਹੀਂ ਦਿੱਤੀ ਹੈ, ਸਗੋਂ ਇਹ ਆਪਣਾ ਹੱਕ ਮੰਗਣ ਲਈ ਮੁਰਗਾ ਬਣ ਕੇ ਵਿਰੋਧ ਜ਼ਾਹਰ ਕਰ ਰਹੀਆਂ ਹਨ। 


ਦਰਅਸਲ ਜ਼ਿਲੇ 'ਚ 10ਵੀਂ ਅਤੇ 12ਵੀਂ 'ਚ ਜਿਨ੍ਹਾਂ ਬੱਚਿਆਂ ਨੂੰ ਲੈਪਟਾਪ ਦਿੱਤੇ ਜਾਣੇ ਸਨ, ਉਨ੍ਹਾਂ 'ਚ ਇਹ ਦੋਵੇਂ ਲੜਕੀਆਂ ਵੀ ਸ਼ਾਮਲ ਸਨ ਪਰ ਇਨ੍ਹਾਂ ਦਾ ਨਾਂ ਡਾਇਰੈਕਟੋਰੇਟ ਤੋਂ ਆਈ ਲਿਸਟ 'ਚ ਨਹੀਂ ਸੀ। ਇਸ ਸੰਬੰਧ 'ਚ ਏ.ਡੀ.ਈ.ਓ. ਰਿਸ਼ੀਰਾਜ ਸ਼ਰਮਾ ਨੇ ਦੱਸਿਆ ਕਿ ਵਾਂਝੀਆਂ ਵਿਦਿਆਰਥੀਆਂ ਦੀ ਸ਼ਿਕਾਇਤ ਡਾਇਰੈਕਟੋਰੇਟ ਭੇਜੀ ਗਈ ਹੈ।