ਘੋੜੀ ''ਤੇ ਬੈਠ ਲਾੜੀ ਪੁੱਜੀ ਲਾੜੇ ਕੋਲ, ਸਹੇਲੀਆਂ ਨੇ ਜੰਮ ਕੇ ਕੀਤਾ ਡਾਂਸ

Global News

ਕੋਟਾ— ਰਾਜਸਥਾਨ ਦੇ ਕੋਟਾ 'ਚ ਸੋਮਵਾਰ ਨੂੰ ਇਕ ਅਨੋਖਾ ਵਿਆਹ ਹੋਇਆ। ਦਰਅਸਲ ਲਾੜੇ ਦੀ ਬਜਾਏ ਲਾੜੀ ਨੂੰ ਘੋੜੀ 'ਤੇ ਬਿਠਾ ਕੇ ਲਾੜੇ ਪੱਖ ਦੇ ਇੱਥੇ ਲਿਜਾਇਆ ਗਿਆ। ਲਾੜੀ ਘੋੜੀ 'ਤੇ ਸਵਾਰ ਹੋ ਕੇ ਸਿੱਧੇ ਉੱਥੇ ਪੁੱਜੀ, ਜਿੱਥੇ ਬਾਰਾਤ ਰੁੱਕੀ ਹੋਈ ਸੀ। ਉੱਥੇ ਲਾੜੇ ਦਾ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਲਾੜੀ ਦਾ ਸਵਾਗਤ ਕੀਤਾ। ਇਸ ਰਸਮ ਨੂੰ 8 ਬਿਨੌਲਾ ਕਹਿੰਦੇ ਹਨ। ਜੋ ਸ਼੍ਰੀਮਾਲੀ ਬ੍ਰਾਹਮਣ ਸਮਾਜ 'ਚ ਹੀ ਹੁੰਦੀ ਹੈ। ਲਾੜੀ ਦੇ ਰਿਸ਼ਤੇਦਾਰ ਮੁਕੇਸ਼ ਬੋਹਰਾ ਨੇ ਦੱਸਿਆ ਕਿ ਹੋਰ ਸਮਾਜ 'ਚ ਜਿਸ ਤਰ੍ਹਾਂ ਨਾਲ ਗੋਦ ਭਰਾਈ ਦੀ ਰਸਮ ਹੁੰਦੀ ਹੈ ਇਹ ਉਸੇ ਤਰ੍ਹਾਂ ਹੀ ਹੈ। ਅੰਤਰ ਸਿਰਫ ਇੰਨਾ ਹੈ ਕਿ ਲਾੜੀ ਨੂੰ ਘੋੜੀ ਚੜ੍ਹ ਕੇ ਲਾੜੇ ਘਰ ਜਾਣਾ ਹੁੰਦਾ ਹੈ।


ਬਾਰਾਤ ਲੈ ਕੇ ਜੈਪੁਰ ਤੋਂ ਅਕਸ਼ਤ ਸ਼੍ਰੀਮਾਲੀ ਕੋਟਾ ਆਏ ਸਨ। ਉੱਥੇ ਹੀ ਲਾੜੀ ਮਾਧੁਰੀ ਵਿਆਸ ਕੋਟਾ ਪਾਟਨਪੋਲ ਦੀ ਰਹਿਣ ਵਾਲੀ ਹੈ। ਵਿਆਹ 'ਚ ਲਾੜੀ ਨੂੰ ਕੱਪੜੇ, ਫਲ, ਮਠਿਆਈ ਅਤੇ ਤੋਹਫੇ ਦਿੱਤੇ। ਲਾੜੀ ਦੀਆਂ ਸਹੇਲੀਆਂ ਨੇ ਜੰਮ ਕੇ ਡਾਂਸ ਵੀ ਕੀਤਾ।