ਇਕ ਹੋਰ ਸ਼ੱਕੀ ਪਾਕਿਸਤਾਨੀ ਕਿਸ਼ਤੀ ਮਿਲੀ

Global News

ਅਹਿਮਦਾਬਾਦ— ਗੁਜਰਾਤ ਵਿਚ ਕੱਛ ਜ਼ਿਲੇ ਦੇ ਕ੍ਰੀਕ ਇਲਾਕੇ 'ਚ ਬੀ. ਐੱਸ. ਐੱਫ. ਨੇ ਇਕ ਸ਼ੱਕੀ ਪਾਕਿਸਤਾਨੀ ਕਿਸ਼ਤੀ ਨੂੰ ਲਾਵਾਰਿਸ ਹਾਲਤ ਵਿਚ ਬਰਾਮਦ ਕੀਤਾ ਹੈ। ਪਿਛਲੇ 3 ਮਹੀਨਿਆਂ ਤੋਂ ਵੀ ਘੱਟ ਸਮੇਂ ਇਸ ਖੇਤਰ ਵਿਚ ਲਾਵਾਰਿਸ ਪਾਕਿਸਤਾਨੀ ਕਿਸ਼ਤੀ ਫੜੇ ਜਾਣ ਦੀ ਇਹ ਤੀਸਰੀ ਘਟਨਾ ਹੈ। 
 

ਬੀ. ਐੱਸ. ਐੱਫ. ਸੂਤਰਾਂ ਨੇ ਦੱਸਿਆ ਕਿ ਇਸ ਕਿਸ਼ਤੀ ਨੂੰ ਕੋਟੇਸ਼ਵਰ ਤੋਂ ਸਮੁੰਦਰ ਵਿਚ ਨਿਯਮਿਤ ਗਸ਼ਤ ਦੇ ਦੌਰਾਨ ਦੇਖਿਆ ਗਿਆ ਸੀ। ਇਹ ਮੱਛੀਆਂ ਫੜਨ ਵਿਚ ਵਰਤੀ ਜਾਣ ਵਾਲੀ ਕਿਸ਼ਤੀ ਲੱਗਦੀ ਹੈ। ਇਸ ਤੋਂ ਹਾਲਾਂਕਿ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ।