ਜਬਰ-ਜ਼ਨਾਹ ਦੇ ਝੂਠੇ ਦੋਸ਼ਾਂ ਤੋਂ ਮਰਦਾਂ ਨੂੰ ਬਚਾਉਣ ਲਈ ਕਾਨੂੰਨ ਦੀ ਲੋੜ : ਅਦਾਲਤ

Global News

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਜਬਰ-ਜ਼ਨਾਹ ਦੇ ਝੂਠੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਰਦਾਂ ਦੀ ਸੁਰੱਖਿਆ ਅਤੇ ਉਨ੍ਹਾਂ ਦਾ ਵੱਕਾਰ ਬਹਾਲ ਕੀਤੇ ਜਾਣ ਲਈ ਕਾਨੂੰਨ ਬਣਾਏ ਜਾਣ, ਕਿਉਂਕਿ ਹਰ ਕੋਈ ਸਿਰਫ ਮਹਿਲਾਵਾਂ ਦਾ ਸਨਮਾਨ ਬਚਾਉਣ ਲਈ ਹੀ ਸੰਘਰਸ਼ ਕਰ ਰਿਹਾ ਹੈ।

 

ਐਡੀਸ਼ਨਲ ਸੈਸ਼ਨ ਜੱਜ ਨਿਵੇਦਿੱਤਾ ਅਨਿਲ ਸ਼ਰਮਾ ਨੇ ਜਬਰ-ਜ਼ਨਾਹ ਦੇ ਇਕ ਮੁਲਜ਼ਮ ਨੂੰ ਬਰੀ ਕਰਦੇ ਹੋਏ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਉਨ੍ਹਾਂ ਵਿਚੋਂ ਕੁਝ ਦੀ ਦੁਰਵਰਤੋਂ ਹੋ ਸਕਦੀ ਹੈ ਅਤੇ ਕੋਈ ਵੀ ਕਿਸੇ ਮਰਦ ਦੀ ਸ਼ਾਨ ਅਤੇ ਸਨਮਾਨ ਦੀ ਗੱਲ ਨਹੀਂ ਹੈ। ਇਸਦੇ ਨਾਲ ਹੀ ਅਦਾਲਤ ਨੇ ਉਸ ਵਿਅਕਤੀ ਨੂੰ ਬਰੀ ਕਰ ਦਿੱਤਾ, ਜਿਸ 'ਤੇ ਪੱਛਮੀ ਦਿੱਲੀ ਦੇ ਉਤਮ ਨਗਰ ਇਲਾਕੇ ਵਿਚ 2013 ਵਿਚ ਪਛਾਣ ਵਾਲੀ ਇਕ ਔਰਤ ਦੇ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਸੀ।