ਜਾਂਚ ''ਚ ਸਹਿਯੋਗ ਕਰਨ ਵਿਦਿਆਰਥੀ, ਨਹੀਂ ਤਾਂ ਪੁਲਸ ਕਰੇਗੀ ਕਾਰਵਾਈ : ਬੱਸੀ

Global News

ਨਵੀਂ ਦਿੱਲੀ- ਦੇਸ਼ਧ੍ਰੋਹ ਦੇ ਮੁਲਜ਼ਮ ਫਰਾਰ ਵਿਦਿਆਰਥੀਆਂ ਦੇ 10 ਦਿਨ ਬਾਅਦ ਜੇ. ਐੱਨ. ਯੂ. ਕੰਪਲੈਕਸ ਵਿਚ ਪਰਤਣ ਅਤੇ ਉਨ੍ਹਾਂ ਦੇ ਪਿੱਛੇ ਦਿੱਲੀ ਪੁਲਸ ਦੇ ਯੂਨੀਵਰਸਿਟੀ ਕੰਪਲੈਕਸ ਵਿਚ ਦਾਖਲ ਹੋਣ ਦੇ ਬਦਲ ਤਲਾਸ਼ੇ ਜਾਣ ਦੇ ਵਿਚਾਲੇ ਹਾਲਾਤ ਹੋਰ ਗੁੰਝਲਦਾਰ ਹੋ ਗਏ ਹਨ। ਮੁਲਜ਼ਮ ਵਿਦਿਆਰਥੀ ਉਮਰ ਖਾਲਿਦ, ਅਨੰਤ ਪ੍ਰਕਾਸ਼ ਨਾਰਾਇਣ, ਆਸ਼ੂਤੋਸ਼ ਕੁਮਾਰ, ਅਨਿਰਬਨ ਭੱਟਾਚਾਰੀਆ ਅਤੇ ਰਾਮ ਨਾਗਾ ਕੱਲ ਰਾਤ ਹੀ ਕੰਪਲੈਕਸ ਵਿਚ ਪਰਤ ਆਏ ਪਰ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਦੇਸ਼ਧ੍ਰੋਹ ਦੇ ਝੂਠੇ ਦੋਸ਼ ਲਗਾਏ ਗਏ ਹਨ।

 

ਇਨ੍ਹਾਂ ਵਿਦਿਆਰਥੀਆਂ 'ਤੇ ਯੂਨੀਵਰਸਿਟੀ ਕੰਪਲੈਕਸ ਵਿਚ 9 ਫਰਵਰੀ ਨੂੰ ਆਯੋਜਿਤ  ਇਕ ਪ੍ਰੋਗਰਾਮ ਵਿਚ ਸੰਸਦ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੇ ਸਮਰਥਨ ਵਿਚ ਦੇਸ਼-ਵਿਰੋਧੀ ਨਾਅਰੇ ਲਗਾਏ ਜਾਣ ਦਾ ਦੋਸ਼ ਹੈ। ਇਸ ਘਟਨਾ ਦੇ ਬਾਅਦ ਵਿਦਿਆਰਥੀ ਸੰਘ ਨੇਤਾ ਕਨੱ੍ਹਈਆ ਦੇ ਗ੍ਰਿਫਤਾਰ ਹੋਣ ਦੇ ਬਾਅਦ ਤੋਂ ਹੀ ਇਹ ਸਾਰੇ ਵਿਦਿਆਰਥੀ ਫਰਾਰ ਹੋ ਗਏ ਸਨ। ਦਿੱਲੀ ਪੁਲਸ ਕਮਿਸ਼ਨਰ ਬੀ. ਐੱਸ. ਬੱਸੀ ਨੇ ਮੁਲਜ਼ਮ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ ਬੇਗੁਨਾਹ ਹਨ, ਤਾਂ ਫਿਰ ਆਪਣੀ ਬੇਗੁਨਾਹੀ ਦਾ ਸਬੂਤ ਦੇਣ ਲਈ ਉਨ੍ਹਾਂ ਨੂੰ ਪੁਲਸ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। 

 

ਉਨ੍ਹਾਂ ਨੇ ਕੰਪਲੈਕਸ ਵਿਚ ਪੁਲਸ ਦਾਖਲੇ ਦੀਆਂ ਸੰਭਾਵਨਾਵਾਂ ਦੇ ਸਵਾਲ 'ਤੇ ਕਿਹਾ ਕਿ ਸਾਰੇ ਬਦਲ ਖੁੱਲ੍ਹੇ ਹਨ। ਬਿਹਤਰ ਹੋਵੇਗਾ ਕਿ ਵਿਦਿਆਰਥੀ ਜਾਂਚ ਵਿਚ ਸਹਿਯੋਗ ਲਈ ਅੱਗੇ ਆਉਣ , ਨਹੀਂ ਤਾਂ ਪੁਲਸ ਨੂੰ ਆਪਣੇ ਹਿਸਾਬ ਨਾਲ ਕਾਰਵਾਈ ਕਰਨੀ ਪਵੇਗੀ।