ਸੁਆਰੇਜ ਤੇ ਨੇਮਾਰ ਨੇ ਆਪਣੀ ਟੀਮ ਨੂੰ ਜਿਤਾਇਆ

Global News

ਮੈਡ੍ਰਿਡ- ਲੁਈ ਸੁਆਰੇਜ ਅੇਤ ਨੇਮਾਰ ਦੇ ਪਹਿਲੇ ਹਾਫ 'ਚ ਕੀਤੇ ਗਏ 2 ਗੋਲਾਂ ਦੀ ਬਦੌਲਤ ਬਾਰਸੀਲੋਨਾ ਨੇ ਲਾਸ ਪਾਲਮਾਸ ਨੂੰ 2-1 ਨਾਲ ਹਰਾ ਕੇ ਲਾ ਲੀਗਾ ਫੁੱਟਬਾਲ ਲੀਗ ਦੇ ਟੌਪ 'ਚ ਰਹਿੰਦਿਆਂ ਆਪਣੀ ਬੜ੍ਹਤ ਨੂੰ 9 ਅੰਕਾਂ ਤੱਕ ਪਹੁੰਚਾ ਦਿੱਤਾ।
 

ਸੁਆਰੇਜ ਨੇ 6ਵੇਂ ਮਿੰਟ 'ਚ ਹੀ ਆਪਣੀ ਟੀਮ ਨੂੰ ਬੜ੍ਹਤ ਦਿਵਾ ਦਿੱਤੀ ਸੀ ਪਰ ਵਿਲੀਅਨ ਜੋਸ ਨੇ 10ਵੇਂ ਮਿੰਟ 'ਚ ਸਕੋਰ 1-1 ਕਰ ਦਿੱਤਾ। ਉਸ ਤੋਂ ਬਾਅਦ ਨੇਮਾਰ ਨੇ 39ਵੇਂ ਮਿੰਟ 'ਚ ਗੋਲ ਕਰਕੇ ਬਾਰਸੀਲੋਨਾ ਨੂੰ 2-1 ਨਾਲ ਅੱਗੇ ਕਰ ਦਿੱਤਾ, ਜੋ ਮੈਚ ਦਾ ਅਹਿਮ ਗੋਲ ਸਾਬਤ ਹੋਇਆ। ਇਸ ਨਾਲ ਬਾਰਸੀਲੋਨਾ ਨੇ ਸਾਰੇ ਮੁਕਾਬਲਿਆਂ 'ਚ ਆਪਣੇ ਅਜੇਤੂ ਅਭਿਆਨ ਨੂੰ 32 ਮੈਚਾਂ ਤੱਕ ਪਹੁੰਚਾ ਦਿੱਤਾ। ਬਾਰਸੀਲੋਨਾ ਨੇ ਆਪਣੀ ਸਭ ਤੋਂ ਨਜ਼ਦੀਕੀ ਵਿਰੋਧੀ ਟੀਮ ਐਟਲੈਅਿਕੋ ਮੈਡ੍ਰਿਡ 'ਤੇ 9 ਅੰਕਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਐਟਲੈਟਿਕੋ ਕੋਲ ਹਾਲਾਂਕਿ ਵਿਲਾਰੀਆਲ ਦੀ ਮੇਜ਼ਬਾਨੀ ਕਰਦਿਆਂ ਹੋਏ ਇਸ ਬੜ੍ਹਤ ਨੂੰ ਘੱਟ ਕਰਨ ਦਾ ਮੌਕਾ ਹੋਵੇਗਾ। ਤੀਜੇ ਨੰਬਰ 'ਤੇ ਮੌਜੂਦ ਰੀਅਲ ਮੈਡ੍ਰਿਡ ਦੀ ਟੀਮ ਬਾਰਸੀਲੋਨਾ ਤੋਂ 10 ਅੰਕ ਪਿੱਛੇ ਹੈ ਅਤੇ ਐਤਵਾਰ ਨੂੰ ਉਹ ਮਲਾਗਾ ਖਿਲਾਫ ਖੇਡੇਗੀ।