ਇਸ ਬਾਲੀਵੁੱਡ ਅਦਾਕਾਰਾ ਦੀ ਖੂਬਸੂਰਤੀ ਦੇ ਕਾਇਲ ਹੋਏ ਹਾਲੀਵੁੱਡ ਸਟਾਰ ਸਿਮਰਾਕ, ਬੋਲੇ...

Global News

ਪਣਜੀ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਹਾਲੀਵੁੱਡ ਦੇ ਮਸ਼ਹੂਰ ਮੇਕਅੱਪ ਕਲਾਕਾਰ ਡੋਨਾਲਡ ਸਿਮਰਾਕ ਬਹੁਤ ਵੱਡੇ ਪ੍ਰਸ਼ੰਸਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਦਾਕਾਰਾ ਪ੍ਰਿਯੰਕਾ ਚੋਪੜਾ ਦੁਨੀਆਂ ਦੀ ਸਭ ਤੋਂ ਵੱਧ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ। ਜਾਣਕਾਰੀ ਅਨੁਸਾਰ ਹਾਲੀਵੁੱਡ ਦੇ ਮਸ਼ਹੂਰ ਮੇਕਅੱਪ ਕਲਾਕਾਰ ਡੋਨਾਲਡ ਸਿਮਰਾਕ ਵਰਤਮਾਨ 'ਚ ਮੁੰਬਈ 'ਚ ਬਾਲੀਵੁੱਡ ਹਾਲੀਵੁੱਡ 'ਇੰਟਰਨੈਸ਼ਨਲ ਮੇਕਅੱਪ ਐਂਡ ਹੇਅਰ ਅਕੈਡਮੀ ਵਰਕਸ਼ਾਪ' 'ਚ ਭਾਗ ਲੈਣ ਆਏ ਸਨ। ਉਨ੍ਹਾਂ ਕਿਹਾ, ''ਮੈਂ ਪ੍ਰਿਯੰਕਾ ਚੋਪੜਾ ਦਾ ਦੀਵਾਨਾ ਹਾਂ ਅਤੇ ਉਹ ਦੁਨੀਆਂ ਦੀ ਸਭ ਤੋਂ ਖੂਬਸੂਰਤ ਅਭਿਨੇਤੀਆਂ 'ਚੋਂ ਇਕ ਹੈ।''
 

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੇ ਹੁਣੇ ਜਿਹੇ ਅਮਰੀਕੀ ਸ਼ੋਅ 'ਕਵਾਂਟੀਕੋ' ਅਦਾਕਾਰੀ ਕਰ ਕੇ ਅੰਤਰਰਾਸ਼ਟਰੀ ਪਾਰੀ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਸਾਲ ਦਾ 'ਪੀਪਲਸ ਚੁਆਈਸ ਐਵਾਰਡ' ਵੀ ਪ੍ਰਾਪਤ ਕੀਤਾ ਹੈ। ਉਨ੍ਹਾਂ ਨੂੰ ਇਹ ਐਵਾਰਡ ਨਵੀਂ ਸੀਰੀਜ਼ 'ਚ ਸਭ ਤੋਂ ਵਧੇਰੇ ਲੋਕਾਂ ਵਲੋਂ ਪਸੰਦ ਕੀਤੇ ਜਾਣ ਵਾਲੇ ਕਲਾਕਾਰਾਂ ਲਈ ਮਿਲਿਆ ਹੈ। ਡੋਨਾਲਡ ਸਿਮਰਾਕ ਨੇ ਪ੍ਰਿਯੰਕਾ ਦੇ ਇਸ ਅਮਰੀਕੀ ਸ਼ੋਅ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨਾਲ ਕੰਮ ਕਰਨ ਦੀ ਇੱਛਾ ਵੀ ਜਤਾਈ ਹੈ।