ਅਮਰੀਕੀ ਹਵਾਈ ਅੱਡੇ 'ਤੇ ਰੋਕੇ ਜਾਣ ਦਾ ਸ਼ਾਹਰੁਖ ਨੂੰ ਨਹੀਂ ਹੈ ਸ਼ਿਕਵਾ

Global News

ਨਵੀਂ ਦਿੱਲੀ : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਨਿਊਯਾਰਕ ਹਵਾਈ ਅੱਡੇ 'ਤੇ ਕਰੀਬ ਚਾਰ ਸਾਲ ਪਹਿਲਾਂ 2 ਘੰਟਿਆਂ ਲਈ ਰੋਕਿਆ ਗਿਆ ਸੀ। ਅੱਜ ਇਸ ਸਬੰਧ 'ਚ ਗੱਲ ਕਰਦਿਆਂ ਸ਼ਾਹਰੁਖ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨੂੰ ਲੈ ਕੇ ਕੋਈ ਸ਼ਿਕਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਅਨਕੰਫਰਟੇਬਲ ਸੀ, ਕਿਸੇ ਥਾਂ 'ਤੇ ਉਤਰਨਾ ਅਤੇ ਹਵਾਈ ਅੱਡੇ 'ਤੇ ਬਿਨਾਂ ਕਿਸੇ ਕਾਰਨ 2-3 ਘੰਟੇ ਫਸੇ ਰਹਿਣਾ ਪਰ ਮੈਨੂੰ ਕੋਈ ਸ਼ਿਕਵਾ ਨਹੀਂ।


ਉਨ੍ਹਾਂ ਕਿਹਾ ਕਿ ਖੁਦਾ ਨਾ ਕਰੇ ਜੇਕਰ ਇਹ ਸਮੱਸਿਆ ਭਾਰਤ ਵਿਚ ਹੁੰਦੀ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਦੇਸ਼ ਦੀ ਸੁਰੱਖਿਆ ਸਖਤ ਕਰਨ ਦੀ ਗੱਲ ਕਹਿੰਦਾ। ਜ਼ਿਕਰਯੋਗ ਗੱਲ ਹੈ ਕਿ ਅਦਾਕਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਫੈਨਜ਼' 'ਚ ਦੋਹਰੀ ਭੂਮਿਕਾ ਨਜ਼ਰ ਆਉਣਗੇ, ਜਿਸ ਦਾ ਨਿਕਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ ਅਤੇ ਇਹ ਫਿਲਮ 15 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।