ਮਜ਼ਬੂਤ ਔਰਤਾਂ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਮਹੱਤਵਪੂਰਨ : ਪ੍ਰਿਯੰਕਾ ਚੋਪੜਾ

Global News

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੀ ਅਗਲੀ ਫਿਲਮ 'ਜੈ ਗੰਗਾਜਲ' 'ਚ ਇਕ ਕੜਕ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ। ਹਿੰਦੀ ਸਿਨੇਮਾ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਪ੍ਰਿਅੰਕਾ ਨੇ ਹਾਲੀਵੁੱਡ 'ਚ ਵੀ ਆਪਣਾ ਕੈਰੀਅਰ ਬਣਾ ਕੇ ਭਾਰਤ ਦੀ ਪਹਿਲੀ ਮਹਿਲਾ ਸਟਾਰ ਬਣ ਗਈ ਹੈ। ਉਹ ਅਮਰੀਕੀ ਟੀ. ਵੀ. ਪ੍ਰੋਗਰਾਮ 'ਕਵਾਂਟਿਕੋ' 'ਚ ਦਿਖੀ ਸੀ। ਹੁਣ ਉਹ ਹਾਲੀਵੁੱਡ ਫਿਲਮ 'ਬੇਵਾਚ' 'ਚ ਮੁੱਖ ਖਲਨਾਇਕਾ ਦੀ ਭੂਮਿਕਾ 'ਚ ਵੀ ਨਜ਼ਰ ਆਵੇਗੀ। 


ਜਾਣਕਾਰੀ ਅਨੁਸਾਰ ਉਸ ਦਾ ਕਹਿਣਾ, ''ਫਿਲਮਾਂ 'ਚ ਮਜ਼ਬੂਤ ਔਰਤਾਂ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਮਹੱਤਵਪੂਰਨ ਹੈ। ਮੈਂ ਬਾਲੀਵੁੱਡ 'ਚ ਜਾਣਬੁੱਝ ਕੇ ਅਜਿਹੀਆਂ ਭੂਮਿਕਾਵਾਂ ਚੁਣਦੀ ਹਾਂ, ਜੋ ਆਧੁਨਿਕ ਭਾਰਤੀ ਨਾਰੀ ਦੀ ਅਗਵਾਈ ਕਰਦੀਆਂ ਹੋਣ।