ਕੈਨੇਡੀਅਨ ਦੋ ਡਾਲਰ ਦਾ ਸਿੱਕਾ ਹੋਇਆ 20 ਸਾਲ ਦਾ

Global News

ਟੋਰਾਂਟੋ- ਕੈਨੇਡਾ 'ਚ ਕਰੰਸੀ ਨੋਟਾਂ ਦੀ ਬਜਾਏ ਸਿੱਕੇ ਜਾਰੀ ਕੀਤੇ ਜਾਂਦੇ ਹਨ, ਜੋ ਨੋਟਾਂ ਤੋਂ ਜ਼ਿਆਦਾ ਸਮਾਂ ਚੱਲ ਸਕਦੇ ਹਨ।1996 'ਚ ਦੋ ਡਾਲਰ ਦਾ ਸਿੱਕਾ ਚਲਾਇਆ ਗਿਆ ਸੀ, ਜੋ ਬੀਤੇ ਕੱਲ੍ਹ 20 ਸਾਲਾਂ ਦਾ ਹੋ ਗਿਆ। ਦੋ ਦਹਾਕਿਆਂ ਦੌਰਾਨ ਇਹ ਸਿੱਕਾ 882 ਮਿਲੀਅਨ ਦੀ ਗਿਣਤੀ 'ਚ ਬਣਾਇਆ ਜਾ ਚੁੱਕਾ ਹੈ।

 

ਜਿੰਨੀ ਧਾਤ 882 ਮਿਲੀਅਨ ਸਿੱਕੇ ਬਣਾਉਣ ਨੂੰ ਲੱਗੀ ਓਨੀ ਮੈਟਲ ਨਾਲ 3000 ਸੀ.ਐਨ. ਟਾਵਰ (ਟੋਰਾਂਟੋ ਸਥਿਤ ਜਗਤ ਪ੍ਰਸਿੱਧ ਉੱਚਾ ਟਾਵਰ) ਬਣ ਸਕਦੇ ਹਨ। ਕੈਨੇਡਾ 'ਚ ਸਿੱਕੇ ਬਣਾਉਣ ਦੇ ਪਲਾਂਟ‘ਰਾਇਲ ਕੈਨੇਡੀਅਨ ਮਿੰਟ ਹੈ ਅਤੇ ਇਹ ਪਲਾਂਟ ਮੈਨੀਟੋਬਾ 'ਚ ਵਿਨੀਪੈਗ ਵਿਖੇ ਹੈ। ਉਸ ਪਲਾਂਟ 'ਚ ਇਕ ਦਿਨ 'ਚ 5,10,000 ਸਿੱਕੇ ਬਣਾਏ ਜਾ ਸਕਦੇ ਹਨ। ਹਰੇਕ ਸਿੱਕੇ ਦੀ ਉਮਰ 30 ਸਾਲ ਦੱਸੀ ਜਾਂਦੀ ਹੈ, ਜਦ ਕਿ ਇਸ ਤੋਂ ਪਹਿਲਾਂ ਦੋ ਡਾਲਰ ਦਾ ਨੋਟ ਮਸਾਂ 12 ਕੁ ਮਹੀਨੇ ਬਾਅਦ ਨਵੇਂ ਸਿਰਿਓਂ ਛਾਪਣਾ ਪੈਂਦਾ ਸੀ। ਦੋ ਡਾਲਰ ਦਾ ਸਿੱਕਾ 20 ਸਾਲ ਦਾ ਹੋ ਜਾਣ 'ਤੇ ਕੁਝ ਲੋਕ ਇਸ ਨੂੰ ਤੋਹਫੇ ਵਜੋਂ ਦੇ-ਲੈ ਰਹੇ ਹਨ।1 ਕੈਨੇਡੀਅਨ ਡਾਲਰ ਦਾ ਸਿੱਕਾ ਇਸ ਤੋਂ ਵੀ ਪਹਿਲਾਂ 1987 'ਚ ਜਾਰੀ ਕੀਤਾ ਗਿਆ ਸੀ।