ਏਅਰ ਕੈਨੇਡਾ ਵਲੋਂ ਬੰਬਰਾਡੀਅਰ ਤੋਂ ਸੀਐੱਸ-300 ਸੀਰੀਜ਼ ਦੇ ਜਹਾਜ਼ ਖਰੀਦਣ ਦਾ ਫੈਸਲਾ

Global News

ਕੈਲਗਰੀ, (ਰਾਜੀਵ ਸ਼ਰਮਾ)— ਏਅਰ ਕੈਨੇਡਾ ਵਲੋਂ ਬੰਬਾਰਡੀਅਰ ਤੋਂ ਸੀਐੱਸ-300 ਸੀਰੀਜ਼ ਦੇ 45 ਜਹਾਜ਼ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 30 ਜਹਾਜ਼ ਬਾਅਦ 'ਚ ਖਰੀਦੇ ਜਾਣਗੇ। ਇਸ ਸਬੰਧੀ ਏਅਰ ਕੈਨੇਡਾ ਨੇ ਮੁੱਢਲੀਆਂ ਰਸਮਾਂ ਵੀ ਪੂਰੀਆਂ ਕਰ ਲਈਆਂ ਹਨ। ਸੀਐੱਸ-300 ਜਹਾਜ਼ਾਂ ਦੀ ਕੀਮਤ ਦੇ ਹਿਸਾਬ ਨਾਲ ਕੁਲ ਸੌਦਾ 3.8 ਬਿਲੀਅਨ ਡਾਲਰ 'ਚ ਸਿਰੇ ਚੜ੍ਹਨ ਦੀ ਉਮੀਦ ਹੈ। ਬੰਬਾਰਡੀਅਰ ਦਾ ਕਹਿਣਾ ਹੈ ਕਿ ਇਕ ਵਾਰੀ ਇਸ ਸਬੰਧੀ ਕਰਾਰ ਸਿਰੇ ਚੜ੍ਹਨ ਮਗਰੋਂ ਏਅਰ ਕੈਨੇਡਾ ਪਹਿਲੀ ਮੇਨਲਾਈਨ ਤੇ ਉੱਤਰੀ ਅਮਰੀਕਾ ਸਥਿਤ ਕੌਮਾਂਤਰੀ ਏਅਰਲਾਈਨ ਬਣ ਜਾਵੇਗੀ, ਜਿਸ ਕੋਲ ਸੀ-ਸੀਰੀਜ਼ ਵਾਲੇ ਜਹਾਜ਼ ਹੋਣਗੇ।
 

ਇਨ੍ਹਾਂ ਜਹਾਜ਼ਾਂ ਦੀ ਡਲਿਵਰੀ 2019 'ਚ ਦਿੱਤੀ ਜਾਵੇਗੀ। ਬੰਬਾਰਡੀਅਰ ਦਾ ਕਹਿਣਾ ਹੈ ਕਿ ਇਸ ਕਰਾਰ ਨਾਲ ਉਨ੍ਹਾਂ ਕੋਲ ਸੀ-ਸੀਰੀਜ਼ ਦੇ ਕੁੱਲ 678 ਜਹਾਜ਼ ਤਿਆਰ ਕਰਨ ਦਾ ਆਰਡਰ ਹੋ ਗਿਆ ਹੈ। ਬੰਬਾਰਡੀਅਰ ਨੇ ਇਸ ਨਵੇਂ ਕਰਾਰ ਦਾ ਐਲਾਨ ਉਸ ਸਮੇਂ ਕੀਤਾ ਹੈ, ਜਦੋਂ ਕੰਪਨੀ ਵਲੋਂ ਆਪਣੇ 7000 ਕਰਮਚਾਰੀਆਂ ਦੀ ਛਾਂਟੀ ਦੀ ਗੱਲ ਕੀਤੀ ਗਈ ਹੈ।