ਨੇਤਾ ਜੀ ਦੀਆਂ ਅਸਥੀਆਂ ਦਾ ਹੋਵੇ ਡੀ. ਐੱਨ. ਏ. ਟੈਸਟ

Global News

ਲੰਡਨ— ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਆਖਰੀ ਦਿਨਾਂ ਦਾ ਬਿਓਰਾ ਇਕੱਠਾ ਕਰਨ ਲਈ ਸਥਾਪਤ ਇਕ ਬ੍ਰਿਟਿਸ਼ ਵੈੱਬਸਾਈਟ ਨੇ ਕਿਹਾ ਹੈ ਕਿ ਨਿਰਣਾਇਕ ਤੌਰ 'ਤੇ ਇਹ ਸਾਬਤ ਕਰਨ ਲਈ ਰਾਸ਼ਟਰਵਾਦੀ ਨੇਤਾ ਦੀਆਂ ਅਸਥੀਆਂ ਦਾ ਡੀ. ਐੱਨ. ਏ. ਟੈਸਟ ਕੀਤਾ ਜਾਣਾ ਚਾਹੀਦਾ ਹੈ ਕਿ 1945 ਵਿਚ ਤਾਈਵਾਨ ਵਿਖੇ ਜਹਾਜ਼ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। 

 

ਇਸ ਵੈੱਬਸਾਈਟ ਨੇ ਭਾਰਤ ਸਰਕਾਰ ਨੂੰ ਨੇਤਾ ਜੀ ਦੀਆਂ ਅਸਥੀਆਂ ਦਾ ਡੀ. ਐੱਨ. ਏ. ਟੈਸਟ ਲਈ ਜਾਪਾਨ ਸਰਕਾਰ ਲਈ ਸੰਪਰਕ ਕਰਨ ਦੀ ਅਪੀਲ ਕੀਤੀ ਹੈ। 'ਡਬਲਯੂ ਡਬਲਯੂ ਡਾਟ ਬੋਸ ਫਾਈਲਜ਼ ਡਾਟ ਇਨਫੋ' ਨੇ ਇਕ ਬਿਆਨ ਵਿਚ ਕਿਹਾ, ''ਇਕ ਡੀ. ਐੱਨ. ਏ. ਟੈਸਟ ਨਾਲ ਬੋਸ ਦੀ ਮੌਤ ਨੂੰ ਲੈ ਕੇ ਵਿਵਾਦ ਹਮੇਸ਼ਾ ਲਈ ਖਤਮ ਹੋ ਜਾਵੇਗਾ।''ਜ਼ਿਕਰਯੋਗ ਹੈ ਕਿ ਨੇਤਾ ਜੀ ਦੀ ਧੀ ਨੇ ਵੀ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਦੀਆਂ ਅਸਥੀਆਂ ਦਾ ਡੀ. ਐੱਨ. ਏ. ਟੈਸਟ ਕੀਤਾ ਜਾਵੇ। ਜੇਕਰ ਅਜਿਹਾ ਹੋ ਗਿਆ ਤਾਂ ਇਸ ਨਾਲ ਨੇਤਾ ਜੀ ਦੀ ਮੌਤ ਦੇ ਕਾਰਨ ਪਤਾ ਲੱਗ ਸਕੇਗਾ। ਉਨ੍ਹਾਂ ਦੇ ਜੀਵਨ ਨਾਲ ਸੰਬੰਧਤ ਕਈ ਰਾਜ਼ ਅਜੇ ਵੀ ਬਾਹਰ ਨਹੀਂ ਆ ਸਕੇ ਹਨ ਭਾਵੇਂ ਕਿ ਉਨ੍ਹਾਂ ਦੀਆਂ ਫਾਇਲਾਂ ਨੂੰ ਜਨਤਕ ਵੀ ਕੀਤਾ ਜਾ ਚੁੱਕਾ ਹੈ।