ਸੀਰੀਆ ਵਿਚ ਆਈ. ਐੱਸ. ਵਲੋਂ ਹਮਲਾ, 140 ਲੋਕਾਂ ਦੀ ਮੌਤ

Global News

ਦਮਿਸ਼ਕ — ਮੱਧ ਸੀਰੀਆ ਦੇ ਦੋ ਸ਼ਹਿਰਾਂ ਹੋਮਸ ਅਤੇ ਦਮਿਸ਼ਕ ਵਿਚ ਹੋਏ ਕੱਲ੍ਹ ਕਾਰ ਬੰਬ ਧਮਾਕੇ ਹੋਏ। ਜਿਸ ਕਾਰਨ ਘੱਟੋ-ਘੱਟ 140 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਕੱਲ੍ਹ ਦਮਿਸ਼ਕ ਦੇ ਦੱਖਣੀ ਇਲਾਕੇ ਸੈਯਦਾ ਜੈਨਬ ਵਿਚ ਕੱਲ੍ਹ 4 ਬੰਬ ਧਮਾਕੇ ਹੋਏ ਜਿਸ ਵਿਚ 83 ਲੋਕਾਂ ਦੀ ਮੌਤ ਹੋ ਗਈ ਅਤੇ 57 ਲੋਕ ਹੋਮਸ ਸ਼ਹਿਰ ਵਿਚ ਮਾਰੇ ਗਏ । ਇਹ ਧਮਾਕੇ ਸੈਂਟਰਲ ਹੋਮਜ਼ ਦੇ ਅਲ-ਜਾਹਰਾ ਵਿਚ ਇਕ ਟਰੈਫਿਕ ਸਿਗਨਲ ਦੇ ਨੇੜੇ ਹੋਏ । ਰਿਪੋਰਟ ਮੁਤਾਬਕ ਪਹਿਲੇ ਦੋ ਧਮਾਕਿਆਂ ਵਿਚ ਸਿਰਫ ਇਕ ਹੀ ਮਿੰਟ ਦਾ ਫਰਕ ਸੀ। ਇਨ੍ਹਾਂ 'ਚੋਂ ਇਕ ਧਮਾਕਾ ਆਤਮਘਾਤੀ  ਸੀ। ਪਹਿਲੇ ਧਮਾਕੇ ਤੋਂ ਬਾਅਦ ਜਿਵੇਂ ਹੀ ਲੋਕ ਪੀੜਤਾਂ ਵੱਲ ਭੱਜੇ ਤਾਂ ਉੱਥੇ ਭੀੜ ਵਿਚ ਦੂਜਾ ਧਮਾਕਾ ਕੀਤਾ ਗਿਆ।


ਇਹ ਜਾਣਕਾਰੀ ਦਿੰਦਿਆਂ ਬ੍ਰਿਟੇਨ ਸਥਿਤ ਨਿਗਰਾਨੀ ਸਮੂਹ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ ਦੱਸਿਆ ਕਿ ਮਾਰੇ ਗਏ ਲੋਕਾਂ 'ਚ ਜ਼ਿਆਦਾਤਰ ਉੱਥੋਂ ਦੇ ਨਾਗਰਿਕ ਸਨ। ਦਮਿਸ਼ਕ ਦਾ ਸੈਯਦਾ ਜੈਨਬ ਇਲਾਕਾ ਸ਼ੀਆ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਹੋਮਸ ਵਿਚ ਧਮਾਕਾ ਅਲਾਵੀਆਂ ਦੇ ਖੇਤਰ ਵਿਚ ਹੋਇਆ। ਇਹ ਇਕ ਇਸਲਾਮੀ ਖੇਤਰ ਹੈ, ਜਿਸ ਦਾ ਧਿਆਨ ਰਾਸ਼ਟਰਪਤੀ ਬਸ਼ਰ-ਅਲ-ਅਸਦ ਕਰਦੇ ਹਨ। ਦੋਹਾਂ ਸ਼ਹਿਰਾਂ ਵਿਚ ਹੋਏ ਹਮਲੇ ਦੀ ਜ਼ਿੰਮੇਵਾਰੀ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਨੇ ਲਈ ਹੈ।