2016-17 ਦਾ ਬਜਟ ਸੈਸ਼ਨ ਕੱਲ ਤੋਂ, ਤਿਆਰੀਆਂ ਆਖਰੀ ਪੜਾਅ ''ਚ

Global News

ਨਵੀਂ ਦਿੱਲੀ- ਆਮ ਬਜਟ ਪੇਸ਼ ਹੋਣ 'ਚ ਇਕ ਹਫਤੇ ਦਾ ਸਮਾਂ ਰਹਿ ਗਿਆ ਹੈ ਅਤੇ ਇਸ ਦੀਆਂ ਤਿਆਰੀਆਂ ਹੁਣ ਆਖਰੀ ਪੜਾਅ 'ਚ ਹਨ। ਵਿੱਤ ਮੰਤਰੀ ਅਰੁਣ ਜੇਤਲੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਲੋਕ ਲੁਭਾਵਣਾ ਬਜਟ ਨਹੀਂ ਹੋਵੇਗਾ ਸਗੋਂ ਇਸ 'ਚ ਦੇਸ਼ 'ਚ ਨਿਵੇਸ਼ ਦੀ ਘਾਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੰਸਦ ਦਾ ਬਜਟ ਸੈਸ਼ਨ 23 ਫਰਵਰੀ ਮੰਗਲਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ।

 

2016-17 ਦਾ ਆਮ ਬਜਟ ਅਗਲੇ ਸੋਮਵਾਰ 29 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸੇ ਦਰਮਿਆਨ ਬਜਟ ਦੀਆਂ ਤਿਆਰੀਆਂ 'ਚ ਲੱਗੇ ਨਾਰਥ ਬਲਾਕ (ਵਿੱਤ ਮੰਤਰਾਲਾ) 'ਚ ਰਵਾਇਤੀ ਖੁਫੀਅਤਾ ਵਰਤੀ ਜਾ ਰਹੀ ਹੈ ਪਰ ਇਸ ਸਾਲ ਪਹਿਲਾ ਮੌਕਾ ਹੈ ਕਿ ਜਦੋਂ ਵਿੱਤ ਮੰਤਰਾਲਾ 'ਚ ਸਕੱਤਰੇਤਾਂ ਨੇ ਆਮ ਬਜਟ ਦੀ ਦਿਸ਼ਾ ਦਾ ਸੰਕੇਤ ਦੇਣ ਲਈ ਯੂ-ਟਿਊਬ ਦਾ ਸਹਾਰਾ ਲਿਆ ਹੈ।