ਜਾਟ ਅੰਦੋਲਨ : ਦਿੱਲੀ ਹਾਈਕੋਰਟ ਦੀ ਰਿੱਟ ''ਤੇ ਸੁਪਰੀਮ ਕੋਰਟ ''ਚ ਸੁਣਵਾਈ ਅੱਜ

Global News

ਨਵੀਂ ਦਿੱਲੀ- ਸੁਪਰੀਮ ਕੋਰਟ ਦਿੱਲੀ ਹਾਈਕੋਰਟ ਦੀ ਉਸ ਰਿਟ 'ਤੇ ਕਲ ਤਤਕਾਲ ਸੁਣਵਾਈ ਕਰਨ ਲਈ ਅੱਜ ਸਹਿਮਤ ਹੋ ਗਈ, ਜਿਸ 'ਚ ਹਰਿਆਣਾ ਦੀ ਮੂਨਕ ਨਹਿਰ ਤੋਂ ਦਿੱਲੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਕੇਂਦਰ ਦੇ ਦਖਲ ਦੀ ਮੰਗ ਕੀਤੀ ਗਈ ਹੈ। ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਜਾਟ ਵਿਖਾਵਾਕਾਰੀਆਂ ਕਾਰਨ ਇਸ ਨਹਿਰ ਤੋਂ ਸਪਲਾਈ ਠੱਪ ਹੈ। 


ਦਿੱਲੀ ਸਰਕਾਰ ਦੇ ਸਥਾਈ ਵਕੀਲ ਰਾਹੁਲ ਮਹਿਰਾ ਨੇ ਦੱਸਿਆ ਕਿ ਰਿਟ ਰਜਿਸਟਰਾਰ ਦੇ ਸਾਹਮਣੇ ਪੇਸ਼ ਕੀਤੀ ਗਈ, ਜਿਨ੍ਹਾਂ ਨੇ ਮਾਮਲੇ ਦੀ ਸੁਣਵਾਈ ਕਲ ਲਈ ਤੈਅ ਕਰ ਦਿੱਤੀ। ਰਿਟ ਬੀਤੀ ਰਾਤ ਦਾਇਰ ਕੀਤੀ ਗਈ, ਜਿਸ 'ਚ ਇਹ ਬੇਨਤੀ ਕੀਤੀ ਗਈ ਜਿਸ 'ਚ ਕੇਂਦਰ ਨੂੰ ਮੂਨਕ ਨਹਿਰ ਤੋਂ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਫੌਜ ਨੂੰ ਤਾਇਨਾਤ ਕਰਨਾ ਚਾਹੀਦਾ ਹੈ। ਮਹਿਰਾ ਨੇ ਕਿਹਾ ਸੀ ਕਿ ਦਿੱਲੀ ਨੂੰ ਤਤਕਾਲ ਪਾਣੀ ਦੀ ਸਪਲਾਈ ਹੋਣੀ ਚਾਹੀਦੀ ਕਿਉਂਕਿ ਇਹ ਲੋਕਾਂ ਦੀ ਜ਼ਿੰਦਗੀ ਰੇਖਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ 'ਚ ਸਾਰੇ ਪਾਣੀ ਪਲਾਂਟ ਬੰਦ ਹੋ ਗਏ ਹਨ, ਕਿਉਂਕਿ ਵਿਖਾਵਾਕਾਰੀਆਂ ਨੇ ਨਹਿਰ ਨੂੰ ਕਬਜ਼ੇ 'ਚ ਲਿਆ ਹੋਇਆ ਹੈ।