ਛੋਟਾ ਰਾਜਨ ਦੇ ਫਰਜ਼ੀ ਪਾਸਪੋਰਟ ਦੇ ਰਿਕਾਰਡ ਨੂੰ ਜਨਤਕ ਕਰਨ ਤੋਂ ਇਨਕਾਰ

Global News

ਨਵੀਂ ਦਿੱਲੀ— ਸਿਡਨੀ ਸਥਿਤ ਭਾਰਤੀ ਵਣਜ ਦੂਤਘਰ ਨੇ ਛੋਟ ਦੇਣ ਵਾਲੇ ਆਰ. ਟੀ. ਆਈ. ਕਾਨੂੰਨ ਦੀਆਂ ਚਾਰ ਧਾਰਾਵਾਂ ਦਾ ਹਵਾਲਾ ਦਿੰਦੇ ਹੋਏ ਮਾਫੀਆ ਸਰਗਨਾ ਛੋਟਾ ਰਾਜਨ ਨੂੰ ਜਾਰੀ ਉਸ ਕਥਿਤ ਫਰਜ਼ੀ ਪਾਸਪੋਰਟ ਨਾਲ ਸੰੰਬੰਧਤ ਰਿਕਾਰਡ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਉਹ ਆਸਟ੍ਰੇਲੀਆ ਵਿਚ ਰਹਿ ਸਕਿਆ। 
 

ਮਿਸ਼ਨ ਨੇ ਆਪਣੀ ਗੱਲ ਦੇ ਸਮਰਥਨ ਵਿਚ ਕੋਈ ਕਾਰਨ ਨਹੀਂ ਦੱਸਿਆ। ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ ਦੇ ਵੈਂਕਟੇਸ਼ਨਾਇਕ ਨੇ ਆਸਟ੍ਰੇਲੀਆ ਦੇ ਭਾਰਤੀ ਹਾਈ ਕਮਿਸ਼ਨ ਤੋਂ ਫਰਜ਼ੀ ਸ਼ਨਾਖਤ ਦੇ ਆਧਾਰ 'ਤੇ ਰਾਜਨ ਨੂੰ ਜਾਰੀ ਕੀਤੇ ਗਏ ਪਾਸਪੋਰਟ ਦਾ ਬਿਓਰਾ ਮੰਗਿਆ ਸੀ।
 

ਨਾਇਕ ਦੀ ਅਰਜ਼ੀ ਨੂੰ ਸਿਡਨੀ ਦੇ ਭਾਰਤੀ ਵਣਜ ਦੂਤਘਰ ਨੂੰ ਭੇਜਿਆ ਗਿਆ ਸੀ ਜਿਥੋਂ ਛੋਟਾ ਰਾਜਨ ਨੂੰ ਯਾਤਰਾ ਸੰਬੰਧੀ ਦਸਤਾਵੇਜ਼ ਜਾਰੀ ਕੀਤੇ ਗਏ ਸਨ।