ਉਮੀਦ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਵੀ ਸਟੰਪ ਉਖਾੜਾਂਗਾ : ਧੋਨੀ

Global News

ਨਵੀਂ ਦਿੱਲੀ—ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕਿਸੇ ਸੀਰੀਜ਼ ਤੇ ਟੂਰਨਾਮੈਂਟ ਨੂੰ ਜਿੱਤਣ ਤੋਂ ਬਾਅਦ ਇਕ ਸਟੰਪ ਉਖਾੜ ਕੇ ਉਸ ਦਾ ਜਸ਼ਨ ਮਨਾਉਂਦਾ ਹੈ ਤੇ ਭਾਰਤ ਦੀ ਮੇਜ਼ਬਾਨੀ ਵਿਚ ਮਾਰਚ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਵੀ ਉਸ ਨੇ ਇਸੇ ਤਰ੍ਹਾਂ ਸਟੰਪ ਉਖਾੜਨ ਦੀ ਉਮੀਦ ਪ੍ਰਗਟਾਈ ਹੈ।


ਧੋਨੀ ਨੇ ਸ਼ੁੱਕਰਵਾਰ ਇਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ''ਆਮ ਤੌਰ 'ਤੇ ਮੈਂ ਕੋਈ ਵੀ ਸੀਰੀਜ਼ ਜਾਂ ਟੂਰਨਾਮੈਂਟ ਜਿੱਤਾਂ, ਉਸ ਤੋਂ ਬਾਅਦ ਮੈਂ ਸਟੰਪ ਉਖਾੜਦਾ ਹਾਂ। ਮੇਰੇ ਕੋਲ ਸਟੰਪਸ ਦੀ ਵੱਡੀ ਕੁਲੈਕਸ਼ਨ ਹੋ ਗਈ ਹੈ, ਜਿਹੜੀ ਭਵਿੱਖ 'ਚ ਸਮਾਂ ਲੰਘਾਉਣ ਦੇ ਕੰਮ ਆਏਗੀ। ਮੈਂ ਕਦੇ ਕਿਸੇ ਸਟੰਪ 'ਤੇ ਤਰੀਕ ਨਹੀਂ ਲਿਖਦਾ ਹਾਂ ਪਰ 10-20 ਸਾਲ ਬਾਅਦ ਮੈਂ ਆਪਣੇ ਮੈਚਾਂ ਦੀਆਂ ਵੀਡੀਓਜ਼ ਦੇਖਾਂਗਾ ਕਿ ਕਿਹੜਾ ਸਟੰਪ ਕਿਸ ਮੈਚ ਦਾ ਹੈ।''