ਤਲਾਕ ਮਿਲਣ ਤੋਂ ਪਹਿਲਾਂ ਹੀ ਹੋ ਜਾਵੇਗੀ ਕਰਨ-ਬਿਪਾਸ਼ਾ ਦੀ ਕੁੜਮਾਈ!

Global News

ਮੁੰਬਈ : ਚੜ੍ਹਦੇ ਸਾਲ ਬਾਲੀਵੁੱਡ 'ਚ ਕਈ ਬ੍ਰੇਕਅੱਪ ਹੋਏ ਤਾਂ ਫਰਵਰੀ 'ਚ ਇਕ ਨਵਾਂ ਰਿਸ਼ਤਾ ਜੁੜਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਇਸ ਮਹੀਨੇ ਬਾਲੀਵੁੱਡ ਦੀ ਹੌਟ ਅਦਾਕਾਰਾ ਬਿਪਾਸ਼ਾ ਬਸੁ ਅਤੇ ਅਦਾਕਾਰ ਕਰਨ ਸਿੰਘ ਗਰੋਵਰ ਦੀ ਮੰਗਣੀ ਹੋ ਰਹੀ ਹੈ। ਦੋਹਾਂ ਦੇ ਇਕ ਨੇੜਲੇ ਸੂਤਰ ਨੇ ਵੈੱਬਸਾਈਟ 'ਤੇ ਦੱਸਿਆ ਕਿ ਦੋਵੇਂ ਆਪਣੇ ਰਿਸ਼ਤੇ ਨੂੰ ਅਗਾਂਹ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਛੇਤੀ ਹੀ ਮੰਗਣੀ ਦੀ ਯੋਜਨਾ ਬਣਾ ਰਹੇ ਹਨ।


ਅਜੇ ਕੁਝ ਦਿਨ ਪਹਿਲਾਂ ਹੀ ਖ਼ਬਰ ਸੀ ਕਿ ਕਰਨ ਸਿੰਘ ਗਰੋਵਰ ਬਿਪਾਸ਼ਾ ਨਾਲ ਆਪਣਾ ਰਿਸ਼ਤਾ ਇਸ ਲਈ ਅੱਗੇ ਨਹੀਂ ਵਧਾ ਰਹੇ ਕਿਉਂਕਿ ਅਜੇ ਉਨ੍ਹਾਂ ਦਾ ਆਪਣੀ ਪਤਨੀ ਜੈਨੀਫਰ ਨਾਲ ਤਲਾਕ ਦਾ ਮਾਮਲਾ ਖਤਮ ਨਹੀਂ ਹੋਇਆ ਪਰ ਜੈਨੀਫਰ ਇਹ ਬਿਆਨ ਦੇ ਚੁੱਕੀ ਹੈ ਕਿ ਜੇਕਰ ਕਰਨ ਕਿਸੇ ਹੋਰ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਨ ਤਾਂ ਉਸ ਨੂੰ ਕੋਈ ਸਮੱਸਿਆ ਨਹੀਂ। ਫਿਲਹਾਲ ਬਿਪਾਸ਼ਾ ਅਤੇ ਕਰਨ ਵਲੋਂ ਇਸ ਬਾਰੇ ਕੋਈ ਬਿਆਨ ਨਹੀਂ ਆਇਆ। ਹੁਣ ਦੇਖਦੇ ਹਾਂ ਕਿ ਉਹ ਸਿੱਧਾ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹਨ, ਜੋ ਉਸ ਤੋਂ ਪਹਿਲਾਂ ਕੋਈ ਹੋਰ ਮਾਮਲਾ ਸਾਹਮਣੇ ਆਵੇਗਾ।