ਸ਼ਰਧਾ ਕਪੂਰ ਨੇ ਸ਼ੇਅਰ ਕੀਤੀ ਟਾਈਗਰ ਨਾਲ ਬਚਪਨ ਦੀ ਯਾਦ ਸਾਂਝੀ

Global News

ਮੁੰਬਈ : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਦੀ ਆਉਣ ਵਾਲੀ ਫਿਲਮ 'ਬਾਗੀ'  'ਚ ਇਹ ਜੋੜੀ ਪਹਿਲੀ ਵਾਰ ਨਜ਼ਰ ਆਵੇਗੀ। ਜਾਣਕਾਰੀ ਅਨੁਸਾਰ ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਨੇ ਫਿਲਮ ਦੇ ਸੈੱਟ 'ਤੇ ਹੀ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਦਾ ਜਨਮਦਿਨ ਮਨਾਇਆ, ਜਿਸ ਮੌਕੇ ਸ਼ਰਧਾ ਅਤੇ ਟਾਈਗਰ ਨੇ ਸਟੰਟਜ਼ ਦਿਖਾਏ ਆਪਣੇ ਬਚਪਨ ਦੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ।
 

ਜਾਣਕਾਰੀ ਅਨੁਸਾਰ ਮੀਡੀਆ ਨਾਲ ਗੱਲਬਾਤ ਦੌਰਾਨ ਸ਼ਰਧਾ ਨੇ ਦੱਸਿਆ ਕਿ ਉਹ ਆਪਣੇ ਸਕੂਲ ਦੇ ਦੋਸਤ ਟਾਈਗਰ ਸ਼ਰਾਫ ਨਾਲ ਸਕ੍ਰੀਨ ਸ਼ੇਅਰ ਕਰ ਕੇ ਕਾਫੀ ਉਤਸ਼ਾਹਿਤ ਹੈ। ਬਚਪਨ ਦੀ ਇਕ ਯਾਦ ਸਾਂਝੀ ਕੀਤੀ ਅਤੇ ਕਿਹਾ, ''ਅਸੀਂ ਇਕ-ਦੂਜੇ ਨੂੰ ਸਕੂਲ ਦੇ ਦਿਨਾਂ ਤੋਂ ਹੀ ਜਾਣਦੇ ਹਾਂ। ਜਦੋਂ ਛੋਟੇ ਹੁੰਦੇ ਸੀ ਤਾਂ ਸਾਡੇ ਮਾਤਾ-ਪਿਤਾ ਸਾਡੇ ਲਈ ਸਰਪ੍ਰਾਈਜ਼ ਜਨਮਦਿਨ ਦੀ ਪਾਰਟੀ ਰੱਖਦੇ ਹੁੰਦੇ ਸੀ। ਉਸ ਪਾਰਟੀ 'ਚ ਡਾਂਸ ਮੁਕਾਬਲਾ ਵੀ ਹੁੰਦਾ ਸੀ। ਬਚਪਨ 'ਚ ਮੈਂ ਹਮੇਸ਼ਾ ਟਾਈਗਰ ਤੋਂ ਜਿੱਤਦੀ ਹੁੰਦੀ ਸੀ ਪਰ ਹੁਣ ਇਸ ਤਰ੍ਹਾਂ ਨਹੀਂ ਹੋ ਸਕੇਗਾ। ਉਮੀਦ ਹੈ ਕਿ ਦਰਸ਼ਕਾਂ ਨੂੰ ਸਾਡੀ ਇਹ ਫਿਲਮ ਪਸੰਦ ਆਵੇਗੀ।'' 
 

ਜ਼ਿਕਰਯੋਗ ਹੈ ਕਿ ਫਿਲਮ 'ਬਾਗੀ' ਦਾ ਨਿਰਦੇਸ਼ਨ ਸ਼ਬੀਰ ਖਾਨ ਨੇ ਕੀਤਾ ਹੈ। ਇਹ ਫਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।