ਕੈਨੇਡਾ ਦੀ ਨੋ ਫਲਾਇ ਲਿਸਟ ਤਹਿਤ ਬੱਚਿਆਂ ਦੀ ਜਾਂਚ ਕਰਨ ਦੀ ਲੋੜ ਨਹੀਂ : ਰਾਲਫ ਗੁਡੇਲ

Global News

ਕੈਲਗਰੀ (ਰਾਜੀਵ ਸ਼ਰਮਾ)— ਕੈਨੇਡਾ ਦੀ ਗੁਪਤ ਹਵਾਈ ਸੁਰੱਖਿਆ ਸਬੰਧੀ ਸੂਚੀ ਨਹੀਂ ਸਗੋਂ ਅਮਰੀਕਾ ਦੀ ਨੋ ਫਲਾਈ ਲਿਸਟ ਹੈ ਜਿਹੜੀ ਕੈਨੇਡਾ ਦੇ ਨਿੱਕੇ ਬੱਚਿਆਂ ਦੇ ਮਾਪਿਆਂ ਨੂੰ ਉਲਝਾਅ ਰਹੀ ਹੈ। ਸਫਰ ਤੋਂ ਪਹਿਲਾਂ ਜਿਨ੍ਹਾਂ ਮਾਪਿਆਂ ਨੂੰ ਇਸ ਸੂਚੀ ਕਾਰਨ ਦਿੱਕਤ ਪੇਸ਼ ਆਈ ਉਨਾਂ ਨੂੰ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਇਸ ਬਾਰੇ ਦੱਸਦੇ ਨਹੀਂ ਥੱਕ ਰਹੇ। ਜਹਾਜ਼ ਚੜ੍ਹਨ ਸਮੇਂ ਜਿਨ੍ਹਾਂ ਦਰਜਨਾਂ ਬੱਚਿਆਂ ਨੂੰ ਆਪਣੇ ਨਾਵਾਂ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਦੇ ਨੁਮਾਇੰਦੇ ਨੂੰ ਲਿਖੇ ਖੱਤਰ 'ਚ ਗੁਡੇਲ ਨੇ ਆਖਿਆ ਕਿ ਉਨ੍ਹਾਂ ਮੁਸਾਫਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨ੍ਹਾਂ ਦੇ ਨਾਂ ਕੈਨੇਡੀਅਨ ਸੂਚੀ ਜਾਂ ਇਹੋ ਜਿਹੀ ਹੀ ਅਮਰੀਕੀ ਸੂਚੀ 'ਚ ਦਰਜ ਨਾਵਾਂ ਨਾਲ ਮੇਲ ਖਾਂਦੇ ਹਨ।ਖਾਦਿਜਾ ਕਾਜ਼ੀ, ਜਿਸ ਦੇ ਛੇ ਸਾਲਾ ਲੜਕੇ ਐਡਮ ਨੂੰ ਵਾਰੀ-ਵਾਰੀ ਏਅਰਪੋਰਟ 'ਤੇ ਰੋਕਿਆ ਗਿਆ, ਨੂੰ ਦਿੱਤੇ ਜਵਾਬ 'ਚ ਉੱਤਰੀ ਅਮਰੀਕਾ ਦੇ ਆਸਮਾਨ ਨੂੰ ਸੁਰੱਖਿਅਤ ਰੱਖਣ ਲਈ ਸਕਿਓਰਿਟੀ ਮਾਪਦੰਡਾਂ ਦੇ ਬੁਣੇ ਗਏ ਜਾਲ ਨੂੰ ਬਹੁਤ ਘੱਟ ਆਂਕਿਆ ਗਿਆ।ਐਡਮ ਦੇ ਪਿਤਾ ਸੁਲੇਮਾਨ ਅਹਿਮਤ ਵਲੋਂ ਟੋਰਾਂਟੋ ਦੇ ਏਅਰਪੋਰਟ 'ਤੇ ਹੋਈ ਉਨ੍ਹਾਂ ਦੀ ਖੱਜਲ ਖੁਆਰੀ ਦੇ ਮਾਮਲੇ ਦੀ ਗੁਡੇਲ ਵਲੋਂ ਜਾਂਚ ਕਰਵਾਉਣ ਦਾ ਕਰਾਰ ਕੀਤਾ ਗਿਆ ਸੀ।ਇਹ ਪਰਿਵਾਰ ਐਨਐਚਐਲ ਦਾ ਵਿੰਟਰ ਕਲਾਸਿਕ ਮੈਚ ਵੇਖਣ ਲਈ 31 ਦਸੰਬਰ ਨੂੰ ਏਅਰ ਕੈਨੇਡਾ ਦੀ ਉਡਾਨ 'ਚ ਬੋਸਟਨ ਜਾ ਰਹੇ ਸਨ।

 

ਗੁਡੇਲ ਨੇ ਆਖਿਆ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਏਅਰਲਾਈਨਜ਼ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਨੂੰ ਕੈਨੇਡਾ ਦੀ ਨੋ ਫਲਾਇ ਲਿਸਟ ਤਹਿਤ ਬੱਚਿਆਂ ਦੀ ਜਾਂਚ ਕਰਨ ਦੀ ਲੋੜ ਨਹੀਂ ਹੈ।ਇਸ ਪ੍ਰੋਗਰਾਮ ਨੂੰ ਆਮ ਤੌਰ 'ਤੇ ਪੈਸੇਂਜਰ ਪ੍ਰੋਟੈਕਟ ਪ੍ਰੋਗਰਾਮ ਵਜੋਂ ਜਾਣਿਆ ਜਾਂਦਾ ਹੈ।ਇਸ ਤੋਂ ਇਲਾਵਾ ਗੁਡੇਲ ਨੇ ਸੰਕੇਤ ਦਿੱਤਾ ਕਿ ਪੈਸੇਂਜਰ ਪ੍ਰੋਟੈਕਟ ਪ੍ਰੋਗਰਾਮ ਨੂੰ ਕੈਨੇਡਾ ਦੇ ਸਮੁੱਚੇ ਸੁਰੱਖਿਆ ਪਰੀਪੇਖ 'ਚ ਵੀ ਜਾਂਚਿਆ ਜਾਵੇਗਾ।