ਅਰਬ ਲੀਗ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਨਹੀਂ ਕਰੇਗਾ ਮੋਰਾਕੋ

Global News

ਰਬਾਤ— ਮੋਰਾਕੋ ਨੇ ਅਰਬ ਦੇਸ਼ਾਂ ਨਾਲ ਹੋਣ ਵਾਲੀ ਅਰਬ ਲੀਗ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਨਹੀਂ ਕਰਨ ਦਾ ਫੈਸਲਾ ਕੀਤਾ ਹੈ। ਮੋਰਾਕੋ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਾਲ 7 ਅਪ੍ਰੈਲ ਤੋਂ ਸੈਲਾਨੀ ਸ਼ਹਿਰ ਮਾਰਰਾਕੇਸ਼ 'ਚ ਪ੍ਰਸਤਾਵਤ ਅਰਬ ਲੀਗ ਦੀ ਬੈਠਕ ਦੀ ਮੇਜ਼ਬਾਨੀ ਨਹੀਂ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਸੰਮੇਲਨ 29 ਮਾਰਚ ਨੂੰ ਹੋਣਾ ਤੈਅ ਸੀ ਪਰ ਸਾਊਦੀ ਅਰਬ ਦੀ ਬੇਨਤੀ 'ਤੇ ਇਸ ਨੂੰ 7 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਰਬ ਦੇਸ਼ਾਂ ਵਿਚਕਾਰ ਮਹੱਤਵਪੂਰਨ ਫੈਸਲੇ ਲੈਣ 'ਚ ਕਮੀ ਅਤੇ ਆਪਸੀ ਵਿਚਾਰਾਂ 'ਚ ਫਰਕ ਹੋਣ ਕਾਰਨ ਉਹ ਸੰਮੇਲਨ ਦਾ ਆਯੋਜਨ ਨਹੀਂ ਕਰੇਗਾ।

 

ਸਾਊਦੀ ਅਰਬ ਨੇ ਕੱਲ ਲੇਬਨਾਨ ਨੂੰ ਦਿੱਤੀ ਜਾਣ ਵਾਲੀ 3 ਅਰਬ ਡਾਲਰ ਦੀ ਮਦਦ ਪੈਕਜ ਰੱਦ ਕਰ ਦਿੱਤੀ। ਜਾਣਕਾਰਾਂ ਮੁਤਾਬਕ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਲੇਬਨਾਨ ਨੇ ਇਰਾਕ 'ਚ ਸਾਊਦੀ ਦੂਤਘਰ 'ਤੇ ਹੋਏ ਹਮਲੇ ਦਾ ਵਿਰੋਧ ਨਹੀਂ ਕੀਤਾ ਸੀ। ਇਹ ਖੇਤਰ ਸੁੰਨੀ ਮੁਸਲਿਮ ਬਹੁ ਗਿਣਤੀ ਅਤੇ ਸ਼ਿਆ ਮੁਸਲਿਮ ਬਹੁ ਗਿਣਤੀ ਦੇਸ਼ ਇਰਾਕ ਵਿਚਕਾਰ ਵੰਡਿਆ ਹੋਇਆ ਹੈ। ਦੋਵੇਂ ਦੇਸ਼ ਸੀਰੀਆਈ ਗ੍ਰਹਿ ਯੁੱਧ ਅਤੇ ਲੇਬਨਾਨ 'ਚ ਵੱਖਰੇ-ਵੱਖਰੇ ਗਰੁੱਪਾਂ ਦਾ ਸਮਰਥਨ ਕਰ ਰਹੇ ਹਨ।