ਅਮਰੀਕੀ ਫੌਜ ਦਾ ਹੈਲੀਕਾਪਟਰ ਸਮੁੰਦਰ ''ਚ ਡਿੱਗਾ

Global News

ਵਾਸ਼ਿੰਗਟਨ - ਅਮਰੀਕੀ ਫੌਜ ਦਾ ਇਕ ਹੈਲੀਕਾਪਟਰ ਅੱਜ ਉਡਾਣ ਭਰਨ ਮਗਰੋਂ ਤਕਨੀਕੀ ਖਰਾਬੀ ਕਾਰਨ ਸਮੁੰਦਰ ਵਿਚ ਜਾ ਡਿੱਗਾ। ਹੈਲੀਕਾਪਟਰ ਉਦੋਂ ਹੇਠਾਂ ਡਿੱਗਾ, ਜਦੋਂ ਉਹ ਹਵਾਈ ਟਾਪੂ ਵਿਚ 500 ਮੀਟਰ ਦੀ ਉਡਾਣ 'ਤੇ ਜਾ ਰਿਹਾ ਸੀ। ਹੈਲੀਕਾਪਟਰ ਵਿਚ ਸਵਾਰ 2 ਵਿਅਕਤੀਆਂ ਨੂੰ ਸਮੁੰਦਰ  ਵਿਚੋਂ ਕੱਢਿਆ ਗਿਆ, ਜਦਕਿ 3 ਹੋਰ ਲਾਪਤਾ ਦੱਸੇ ਜਾਂਦੇ ਹਨ।