ਹਰਿਆਣਾ ਦੇ ਅੰਦੋਲਨ ਵਿਚ 4 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ

Global News

ਹਰਿਆਣਾ— ਹਰਿਆਣਾ 'ਚ ਨੌਕਰੀਆਂ ਵਿਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਬੀਤੇ ਕੁਝ ਦਿਨਾਂ ਤੋਂ ਚਲ ਰਿਹਾ ਜਾਟਾਂ ਦਾ ਅੰਦੋਲਨ ਹੋਰ ਵੀ  ਹਿੰਸਕ ਹੋ ਗਿਆ ਹੈ। ਕੱਲ੍ਹ ਅੰਦੋਲਨਕਾਰੀਆਂ ਦੀ ਰੋਹਤਕ 'ਚ 'ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ' ਦੇ ਗੇਟ ਨੰਬਰ 2 ਨੇੜੇ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ ਅਤੇ ਇਸ ਦੌਰਾਨ ਸੁਰੱਖਿਆ ਬਲਾਂ ਵਲੋਂ ਸਵੈ-ਰੱਖਿਆ ਲਈ ਕੀਤੀ ਗਈ ਗੋਲੀਬਾਰੀ 'ਚ ਇਕ ਦੀ ਮੌਤ ਹੋ ਗਈ ਸੀ ਅਤੇ ਘੱਟੋ-ਘੱਟ 10 ਹੋਰ ਜ਼ਖਮੀ ਹੋ ਗਏ ਸਨ। ਰੋਹਤਕ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ।

 

ਇੱਥੇ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ। ਅੰਦੋਲਨਕਾਰੀਆਂ ਵਲੋਂ ਕਈ ਥਾਵਾਂ 'ਤੇ ਅੱਗ ਲਗਾਉਣ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ। ਅੱਜ ਵੀ ਇਹ ਅੰਦੋਲਨ ਤੇਜ਼ ਹੋ ਰਿਹਾ ਹੈ। ਇਸ ਲਈ ਹੁਣ ਉੱਥੇ ਦੀ ਕਮਾਨ ਸੰਭਾਲਣ ਲਈ 9 ਜ਼ਿਲ੍ਹਿਆਂ ਵਿਚ ਫੌਜ ਭੇਜੀ ਗਈ ਹੈ। 485 ਰੇਲ ਗੱਡੀਆਂ ਰੱਦ ਹੋ ਗਈਆਂ ਅਤੇ 231 ਗੱਡੀਆਂ ਦਾ ਰੂਟ ਬਦਲਣਾ ਪਿਆ ਹੈ।